ਮੋਹਾਲੀ 26 ਅਕਤੂਬਰ (ਹਰਬੰਸ ਸਿੰਘ)

ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ:)- ਮੋਹਾਲੀ ਦੀ ਤਰਫੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਨਕ ਦਰਬਾਰ ਸੈਕਟਰ 90- 91 ਅਤੇ ਸੰਗਤਾਂ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ -ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਕਰਵਾਏ ਗਏ, ਵਿਆਹ ਸਮਾਗਮਾਂ ਦੌਰਾਨ ਵਿਆਹੁਤਾ ਨਵ ਵਿਆਹੁਤਾ ਜੋੜੇ ਨੂੰ ਅਸ਼ੀਰਵਾਦ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਬੜੇ ਭਾਗਾਂ ਵਾਲਾ ਦਿਨ ਹੈ ਕਿ ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ:) ਦੀ ਤਰਫੋਂ ਪ੍ਰਧਾਨ ਫੂਲਰਾਜ ਸਿੰਘ ਦੀ ਦੇਖਰੇਖ ਹੇਠ ਸਮੂਹਿਕ ਲੜਕੀਆਂ ਦੇ ਸਮੂਹਿਕ ਵਿਆਹ ਕਾਰਜ ਕਰਵਾਏ ਗਏ ਹਨ ਅਤੇ ਲੜਕੀਆਂ ਨੂੰ ਨੂੰ ਇਸ ਮੌਕੇ ਤੇ ਘਰੇਲੂ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਆਮ ਤੌਰ ਤੇ ਸੰਤ ਮਹਾਤਮਾ ਵੱਡੇ ਪੱਧਰ ਤੇ ਅਜਿਹੇ ਵਿਆਹ ਸਮਾਗਮਾਂ ਕਰਵਾਉਂਦੇ ਹਨ, ਪ੍ਰੰਤੂ ਫੂਲਰਾਜ ਸਿੰਘ ਦੀ ਸਰਪ੍ਰਸਤੀ ਹੇਠ ਇਸ ਦੀ ਸਮੁੱਚੀ ਟੀਮ ਪਿਛਲੇ ਲਗਭਗ 35 ਵਰਿਆ ਤੋਂ ਸਮਾਜ ਸੇਵਾ, ਸੱਭਿਆਚਾਰਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਲਗਾਤਾਰ ਕਾਰਜਸ਼ੀਲ ਰਹਿੰਦੀ ਹੈ , ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਅਨੰਦ ਕਾਰਜ ਦੇ ਦੌਰਾਨ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦਿੱਤਾ, ਵਿਆਹ ਸਮਾਗਮਾਂ ਸਬੰਧੀ ਗੱਲ ਕਰਦੇ ਹੋਏ -ਸਰਬ ਸਾਂਝਾ ਵੈਲਫੇਅਰ ਸੁਸਾਇਟੀ (ਰਜਿ:) ਦੇ ਪ੍ਰਧਾਨ -ਫੂਲਰਾਜ ਸਿੰਘ- ਸਟੇਟ ਅਵਾਰਡੀ ਨੇ ਦੱਸਿਆ ਕਿ ਵਿਆਹ ਤੇ ਤਕਰੀਬਨ ਇੱਕ ਲੱਖ ਦਾ ਸਮਾਨ ਵੀ ਧੀਆਂ ਨੂੰ ਸਮਾਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸਹਾਇਤਾ ਦੇ ਨਾਲ ਜਿਨਾਂ ਵਿੱਚ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਡਾਕਟਰ ਸਤਿੰਦਰ ਸਿੰਘ ਭਵਰਾ ਪਰਮਜੀਤ ਸਿੰਘ ਚੌਹਾਨ ਵੀ ਸ਼ਾਮਿਲ ਹਨ ਫੂਲਰਾਜ ਸਿੰਘ ਹੋਰਾਂ ਦੱਸਿਆ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 8 ਵਜੇ ਪਾਏ ਗਏ ਜਦਕਿ ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਸ਼ੁਰੂ ਕੀਤਾ ਗਿਆ, ਬਰੇਕਫਾਸਟ 11 ਵਜੇ ਅਤੇ ਉਪਰੰਤ ਆਨੰਦ ਕਾਰਜ ਕਰਵਾਏ ਗਏ, ਉਹਨਾਂ ਦੱਸਿਆ ਕਿ 10 ਦੇ ਲੜਕੀਆਂ ਦੇ ਵਿਆਹ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸ਼੍ਰੀਮਤੀ ਪ੍ਰਭਜੋਤ ਕੌਰ- ਚੇਅਰਪਰਸਨ ਜ਼ਿਲ੍ਹਾ ਪਲਾਨਿੰਗ ਬੋਰਡ ਮੋਹਾਲੀ, ਵਿਨੀਤ ਵਰਮਾ- ਮੈਂਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ, ਹਰਸਿਮਰਨ ਸਿੰਘ ਬੱਲ- ਡੀ.ਐਸ.ਪੀ. ਮੋਹਾਲੀ, ਪਰਮਜੀਤ ਸਿੰਘ ਚੌਹਾਨ, ਭਗਵਾਨ ਸਿੰਘ ਗਿੱਲ -ਮੈਨੇਜਿੰਗ ਡਾਇਰੈਕਟਰ- ਜੀ.ਡੀ.ਪੀ.ਐਲ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ- ਚੇਅਰਪਰਸਨ ਸਵਰਗੀ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਇੰਗਲਿਸ਼ ਸਕੂਲ, ਡਾਕਟਰ ਕੁਲਦੀਪ ਸਿੰਘ, ਹਰਮਿੰਦਰ ਬਜਾਜ, ਕਵਲਜੀਤ ਸਿੰਘ ਰੂਬੀ, ਸਾਬਕਾ ਕੌਂਸਲਰ- ਇਨਰ ਵੀਲ ਕਲੱਬ ਦੇ ਮੈਡਮ ਰੰਜੂ ,ਕਮਲਜੀਤ ਕੌਰ ਸੁਹਾਣਾ, ਤਰਲੋਚਨ ਸਿੰਘ ਮਟੌਰ, ਰਾਜਿੰਦਰ ਪ੍ਰਸਾਦ ਸ਼ਰਮਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ,ਭੁਪਿੰਦਰ ਸਿੰਘ ਕੁੰਬੜਾ , ਜਸਪ੍ਰੀਤ ਸਿੰਘ ਗਿੱਲ ਕੌਂਸਲਰ, ਅਸ਼ੋਕ ਅਸ਼ੋਕ ਝਅ- ਸਾਬਕਾ ਕੌਂਸਲਰ, ਮਾਖਾ ਕਜਹੇੜੀ, ਸੁਖੀ, ਗੁਰਮੀਤ ਸਿੰਘ, ਗੁਰਵੀਰ ਸਿੰਘ ਗੁਲਾਟੀ, ਜਸਜੋਤ ਸਿੰਘ, ਤੇਜਪਾਲ ਸਿੰਘ,ਜਸਪਾਲ ਸਿੰਘ, ਸੁਖਬੀਰ ਸਿੰਘ, ਬਿਕਰਮ ਵਿੱਕੀ ਹਰਪਾਲ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਮੈਂਬਰ ਮਾਈ ਭਾਗੋ ਇਸਤਰੀ ਸਭਾ ਦੇ ਸਮੂਹ ਮੈਂਬਰ, ਵੀ ਉਚੇਚੇ ਤੌਰ ਤੇ ਹਾਜ਼ਰ ਸਨ ,

ਸ਼ੇਅਰ