ਕੁਰਾਲੀ 24 ਅਪ੍ਹੈਲ (ਜਗਦੇਵ ਸਿੰਘ)

ਸਥਾਨਕ ਸ਼ਹਿਰ ਦੇ ਵਾਰਡ ਨੰਬਰ ਛੇ ਮਾਡਲ ਟਾਊਨ ਦੇ ਵਿੱਚ ਕਲਯੁਗੀ ਨਸ਼ੇੜੀ ਭਾਣਜੇ ਵੱਲੋ ਆਪਣੇਹੀ ਐਨ ਆਰ ਆਈ ਮਾਮੇ ਦੇ ਘਰ ਆਪਣੇ ਦੋਸਤਾਂ ਨਾਲ ਮਿਲਕੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲੈਣਦਾ ਸਮਾਚਾਰ ਹੈ1ਇਸ ਸਬੰਧੀ ਜਾਣਕਾਰੀ ਦਿੰਦੇ ਸ਼ਿਕਾਇਤ ਕਰਤਾ ਜਗਦੇਵ ਸਿੰਘ ਨੇ ਦੱਸਿਆ ਕਿ ਉਸਦਾ ਦੋਸਤ ਰਾਜਿੰਦਰ ਸਿੰਘ ਰਾਜੂ ਜੋ ਕਿ ਅਮਰੀਕਾ ਵਿੱਚ ਰਹਿ ਰਿਹਾ ਹੈ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਉਸਦੇ ਘਰ ਜਾ ਕੇ ਦੇਖੇ ਕਿ ਸਭ ਕੁਝ ਠਾਕ ਹੈ ਜਾਂ ਨਹੀਂ। ਕਿਉਂਕਿ ਗਵਾਂਡੀਆਂ ਵੱਲੋਂ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸਦੇ ਘਰ ਵਿੱਚ ਰਹਿਣ ਵਾਲਾ ਉਸਦਾ ਭਾਣਜਾ ਆਪਣੇ ਅਣਪਛਾਤੇ ਦੋਸਤਾਂਨਾਲ ਘਰ ਦੇ ਵਿੱਚੋਂ ਕਾਫੀ ਸਮਾਨ ਲੈ ਕੇ ਜਾ ਰਿਹਾ ਹੈ।ਇਸ ਤੋਂ ਬਾਅਦ ਜਦੋਂ ਸ਼ਿਕਾਇਤ ਕਰਤਾ ਉਕਤ ਐਨਆਰਆਈ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਦੇ ਵਿੱਚੋਂ ਕਾਫੀ ਸਮਾਨ ਗਾਇਬ ਹੈ। ਇਸ ਤੋਂ ਬਾਅਦ ਐਨ ਆਰ ਆਈ ਦੋਸਤ ਦੇ ਕਹਿਣ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਐਨਆਰਆਈ ਰਜਿੰਦਰ ਸਿੰਘ ਰਾਜੂ ਨੇ ਆਪਣਾ ਆਪਣੀ ਦੂਰ ਦੀ ਰਿਸਤੇਦਾਰੀ ਵਿਚ ਮੂੰਹ ਬੋਲਾ ਭਾਣਜਾ ਲਗਦੇ ਸੰਨੀ ਉਰਫ ਜੱਗਾ ਨੂੰ ਦੇਖਭਾਲ ਲਈ ਦਿੱਤਾ ਹੋਇਆ ਸੀ। ਸਕਾਇਤ ਕਰਤਾ ਮੁਤਾਬਿਕ ਰ ਐਨਆਰ ਆਈ ਦੋਸਤ ਰਾਜੂ ਨੇ ਦੱਸਿਆ ਕਿ ਸੀ.ਸੀ. ਟੀ ਵੀ ਫੁਟੇਜ਼ ਦੇਖਣ ਤੋਂ ਬਾਦ ਇਹ ਸਾਹਮਣੇ ਆਇਆ ਹੈ ਕਿ ਕਈ ਅਣਪਛਾਤੇ ਨੌਜਵਾਨ ਉਸਨੂੰ ਮਿਲਣ ਆਉਦੇ ਰਹੇ ਤੇ ਇਕ ਫੁਟੇਜ ਵਿੱਚ ਇਕ ਮੋਟਰ ਸਾਈਕਲ ਸਵਾਰ ਉਸਨੂੰ ਇਕ ਪੁੜੀ ਦੇ ਰਿਹਾ ਹੈ ਤੇ ਉਸਦੇ ਮੋਟਰਸਾਇਕਲ ਦਾ ਨੰ. ਸਾਫ ਨਜ਼ਰ ਆ ਰਿਹਾ ਹੈ 1 ਐਨ ਆਰ ਆਈ ਨੇ ਕਿਹਾ ਹੈ ਕਿ ਜੱਗੇ ਨੇ ਆਪਣੇ ਨਸ਼ੇੜੀ ਦੋਸਤਾਂ ਨਾਲ ਮਿਲਕੇ ਘਰ ਦੇ ਵਿੱਚੋਂ ਨਵੀ ਐਲ ਸੀ.ਡੀ ਟੀਵੀ, ਵਾਸ਼ਿੰਗ ਮਸ਼ੀਨ, ਏ.ਸੀ, ਪਾਣੀ ਵਾਲੀ ਟੈਂਕੀ, ਪਿੱਤਲ ਦੇ ਕੁਝ ਭਾਂਡੇ ਅਤੇ ਹੋਰ ਕਾਫੀ ਸਮਾਨ ਚੋਰੀ ਕਰ ਲਿਆ। ਉਹਨਾਂ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਉਕਤ ਨਸ਼ੇੜੀ ਤੇ ਚੋਕ ਗਿਰੋਹ ਨੂੰ ਗ੍ਰਿਫਤਾਰ ਕਰ ਇਹ ਵਸਤੂਆਂ ਬਰਾਮਦ ਕੀਤੀਆਂ ਜਾਣ ਅਤੇ ਉਸਦੇ ਉੱਤੇ ਪੁਲਿਸ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ । ਉਹਨਾਂ ਕਿਹਾ ਹੈ ਕਿ ਆਸ ਪੜੋਸ ਦੇ ਵਿੱਚੋਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾਣਗੇ ਤੇ ਜਲਦ ਹੀ ਆਰੋਪੀ ਆਂ ਨੂੰੰ ਗਿਰਫਤਾਰ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਸ਼ੇਅਰ