ਕੁਰਾਲੀ 20 ਅਪ੍ਰੈਲ(ਜਗਦੇਵ ਸਿੰਘ)
ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਸਮਾਰੋਹ ਵਿੱਚ ਹਿਊਮਨ ਰਾਈਟਸ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ,ਮੈਡਮ ਪ੍ਰਿਤਪਾਲ ਕੌਰ, ਮੈਡਮ ਬਲਵਿੰਦਰ ਕੌਰ ਮੁੱਖ ਸਕੱਤਰ ਇਸਤਰੀ ਵਿੰਗ,ਮੈਡਮ ਹਰਬੰਸ ਕੌਰ ਮਾਵੀ ਵਾਈਸ ਪ੍ਰੈਜੀਡੈਂਸ ਮੁਹਾਲੀ, ਪਿੰਕੀ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਪੰਜਾਬ , ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਵੱਖ-ਵੱਖ ਵਾਰਡਾ ਦੇ ਐਮ ਸੀ, ਐਸ ਐਮ ਸੀ ਕਮੇਟੀ ਮੈਂਬਰ ,ਇਲਾਕੇ ਦੇ ਸਮੂਹ ਪਤਵੰਤੇ ਸੱਜਣ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਕਲੋਨੀ ਦਾ ਸਮੂਹ ਸਟਾਫ ਅਤੇ ਨੰਨੇ ਮੁੰਨੇ ਪਿਆਰੇ ਪਿਆਰੇ ਬੱਚਿਆਂ ਦੁਆਰਾ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦਾ ਕੈਲੰਡਰ ਜਾਰੀ ਕੀਤਾ ਗਿਆ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਹ ਪ੍ਰੋਜੈਕਟ ਪੰਜਾਬ ਭਵਨ ਸਰੀ ਕਨੇਡਾ ਦੇ ਸੰਚਾਲਕ ਸ੍ਰੀ ਸੁਖੀ ਬਾਠ ਦੁਆਰਾ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਅਤੇ ਏਡਡ ਸਕੂਲਾਂ ਦੇ ਬੱਚੇ ਪ੍ਰਾਇਮਰੀ ਮਿਡਲ ਅਤੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਦੁਆਰਾ ਹੱਥ ਲਿਖਤ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਮੈਡਮ ਰਜਿੰਦਰ ਕੌਰ ਮੋਹਾਲੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਦੇ ਸਾਰੇ ਟੀਮ ਮੈਂਬਰ ਬਿਨਾਂ ਕਿਸੇ ਮਹਿਤਾਨੇ ਤੋਂ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਰਹੇ ਹਨ। ਮੈਡਮ ਨੇ 15 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੈਕਟਰ 125 ਵਿੱਚ ਰੱਖੇ ਗਏ “ਕਿਤਾਬ ਲੋਕ ਅਰਪਣ ” ਸਮਾਗਮ ਬਾਰੇ ਵੀ ਦੱਸਿਆ ਇਸ ਪ੍ਰੋਜੈਕਟ ਇੰਚਾਰਜ ਓਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ “ਨਵੀਆਂ ਕਲਮਾਂ ਨਵੀਂ ਉਡਾਣ “ਦੀ ਵਿਸ਼ੇਸ਼ ਭੂਮਿਕਾ ਹੈ।