ਕੁਵੈਤ 07 ਅਪ੍ਰੈਲ 2025 (ਜਗਦੇਵ ਸਿੰਘ)

ਕੁਵੈਤ ਦੀ ਨਾਮੀ ਕੰਪਨੀ ਪੰਜਾਬ ਸਟੀਲ ਫੈਕਟਰੀ ਤੋਂ ਸੁਰਜੀਤ ਕੁਮਾਰ ਅਤੇ ਉਹਨਾਂ ਦੇ ਭਰਾ ਭੁਪਿੰਦਰ ਪੈਨੀ ਪਿਤਾ ਤਰਸੇਮ ਲਾਲ ਸਮਾਜ ਸੇਵਾ ਨੂੰ ਸਮਰਪਿਤ ਹਮੇਸ਼ਾ ਮੋਹਰੀ ਨਜ਼ਰ ਆਉਂਦੇ ਹਨ। ਇਸ ਦੇ ਚਲਦੇ ਅਪ੍ਰੈਲ ਮਹੀਨੇ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਮੁਸਲਮ ਭਾਈਚਾਰੇ ਦਾ ਪਾਕ ਤਿਉਹਾਰ ਈਦ ਉਲ ਫਿਤਰ ਨੂੰ ਸਮਰਪਿਤ ਖੂਨਦਾਨ ਕੈਂਪ ਪੰਜਾਬੀ ਭਾਈਚਾਰੇ ਵਲੋ ਅਤੇ ਪੰਜਾਬ ਸਟੀਲ ਫੈਕਟਰੀ (ਸੁਰਜੀਤ ਕੁਮਾਰ) ਅਤੇ ਪ੍ਰਿੰਸ ਐਂਡ ਬ੍ਰਦਰ੍ਸ (ਭੁਪਿੰਦਰ ਪੈਨੀ) ਵੱਲੋ ਲਗਾਇਆ ਗਿਆ। ਜਿਸ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਤਰਲੋਕ ਸਿੰਘ ਅਤੇ ਭਾਈ ਧਰਮਿੰਦਰ ਸਿੰਘ ਫਹਾਹਿਲ ਵਲੋਂ ਅਰਦਾਸ ਉਪਰੰਤ ਇਸ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ ,ਇਸ ਮੌਕੇ ਖ਼ਾਸ ਮਹਿਮਾਨ ਵਜੋਂ ਭਾਰਤੀ
ਦੂਤਘਰ ਤੋ ਦੂਜੇ ਸਕੱਤਰ ਸ੍ਰੀ ਹਰੀਤ ਕੇਤਨ ਸ਼ੈਲਤ ਅਤੇ ਬ੍ਰਾਜ਼ੀਲ ਦੂਤਘਰ ਦੇ ਡਿਪਟੀ ਰਾਜਦੂਤ ਫੇਲਿਕਸ ਦ ਫਾਰੀਆ ਨੇ ਸ਼ਮੂਲੀਅਤ ਕਰ ਇਸ ਕੈਂਪ ਦਾ ਮਾਣ ਵਧਾਇਆ ।ਉੱਥੇ ਹੀ ਕੁਵੈਤ ਦੇ ਨਾਮੀ ਕਾਰੋਬਾਰੀ ਕੁਲਦੀਪ ਸਿੰਘ ਲੰਬਾ ਹੋਣਾ ਨੇ ਵੀ ਆ ਕੇ ਸੁਰਜੀਤ ਹੋਣਾ ਦੀ ਪਿੱਠ ਥੱਪਥਪਾਈ । ਆਏ ਹੋਏ ਮਹਿਮਾਨਾਂ ਵਲੋ ਖੂਨ ਦੇ ਰਹੇ ਦਾਨੀਆ ਨਾਲ ਗੱਲ ਬਾਤ ਵੀ ਕੀਤੀ ਨਾਲ ਹੀ ਬ੍ਰਾਜ਼ੀਲ ਦੂਤਘਰ ਦੇ ਡਿਪਟੀ ਰਾਜਦੂਤ ਫੇਲਿਕਸ ਦ ਫਾਰੀਆ ਨੇ ਵੀ ਖੂਨਦਾਨ ਕਰ ਕੇ ਇਨਸਾਨੀਅਤ ਦੀ ਮਿਸਾਲ ਦਿੱਤੀ ।ਇਸ ਪ੍ਰੋਗਰਾਮ ਵਿੱਚ ਹਰ ਇੱਕ ਖ਼ੂਨਦਾਨ ਕਰਨ ਵਾਲਿਆ ਲਈ ਰਿਫਰੈਸ਼ਮੈਂਟ ਵਿਚ ਦਹੀਂ ਭੱਲੇ,ਸਮੋਸੇ,ਫ਼ਲ,ਜਲੇਬੀਆਂ ਚਾਹ,ਸ਼ਬੀਲ ਦਾ ਲੰਗਰ ਵੀ ਲਗਾਇਆ ਗਿਆ ।ਆਏ ਹੋਏ ਮਹਿਮਾਨਾਂ ਨੇ ਵੀ ਸੁਰਜੀਤ ਕੁਮਾਰ , ਪੈਨੀ ਅਤੇ ਪੂਰੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹੋ ਜਿਹੇ ਕੈਂਪ ਸਾਨੂੰ ਲਗਾਉਣੇ ਚਾਹੀਦੇ ਹਨ ਕਿਉਕਿ ਇਹ ਇਨਸਾਨੀਅਤ ਲਈ ਕਾਰਜ ਹੈ ।ਜਦੋ ਇਸ ਮੌਕੇ ਪੰਜਾਬ ਸਟੀਲ ਫੈਕਟਰੀ ਦੇ ਸਰਪ੍ਰਸਤ ਸੁਰਜੀਤ ਕੁਮਾਰ ਅਤੇ ਭੁਪਿੰਦਰ ਪੈਨੀ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਕੁਵੈਤ ਦੀ ਸੰਗਤ ਦੇ ਸਹਿਯੋਗ ਅਤੇ ਕੁਵੈਤ ਦੀਆਂ ਐਸੋਸੀਏਸ਼ਨਾਂ ਨਾਲ ਕੁਵੈਤ ਵਿਚ ਹਰ ਸਾਲ 2 ਵਾਰ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਪਰੰਤੂ ਲੋਕਾਂ ਦਾ ਉਤਸ਼ਾਹ ਵੇਖ ਕੇ ਸਾਨੂੰ 2 ਦੀ ਵਜਾਏ 4 ਪ੍ਰੋਗਰਾਮ ਉਲੀਕਣੇ ਪਿਆ ਕਰਨਗੇ । ਓਹਨਾ ਦੱਸਿਆ ਕਿ ਨੌਜਵਾਨਾਂ ਵਿੱਚ ਖੂਨਦਾਨ ਕਰਨ ਨੂੰ ਲੈ ਕੇ ਜੋਸ਼ ਵੇਖਣ ਵਿਚ ਮਿਲਿਆ ਅਤੇ ਤਕਰੀਬਨ ਅੱਜ 1000 ਵਿਅਕਤੀ ਖੂਨਦਾਨ ਲਈ ਆਏ ਸਨ ਪਰੰਤੂ ਕਈਆਂ ਕੋਲ ਪੂਰੇ ਦਸਤਾਵੇਜ਼ ਨਾ ਹੋਣ ਕਾਰਨ ਖੂਨਦਾਨ ਨਾ ਕਰ ਸਕੇ, ਪਰੰਤੂ ਫਿਰ ਵੀ ਅੰਕੜਿਆ ਮੁਤਾਬਿਕ 476 ਵਿਅਕਤੀਆਂ ਨੇ ਖੂਨਦਾਨ ਕੀਤਾ । ਸੁਰਜੀਤ ਕੁਮਾਰ ਵਲੋਂ ਆਏ ਹੋਏ ਮਹਿਮਾਨਾਂ ਦਾ ਦਿਲੋ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ । ਜਿਹੜੇ ਵਿਅਕਤੀ ਖੂਨਦਾਨ ਕਰ ਰਹੇ ਸਨ ਓਹਨਾ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ । ਸੁਰਜੀਤ ਕੁਮਾਰ ਅਤੇ ਉਹਨਾਂ ਦੇ ਪਿਤਾ ਜੀ ਤਰਸੇਮ ਲਾਲ ਵਲੋ ਇਸ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਰਜਿ. , ਗਰੀਨ ਸਪਰਿੰਗ ਕੰਪਨੀ (ਸ੍ਰ ਸਵਰਨ ਸਿੰਘ), ਡਾ ਬੀ ਆਰ ਅੰਬੇਡਕਰ ਮਿਸ਼ਨਰੀ ਸਭਾ ਕੁਵੈਤ, ਸ਼੍ਰਿਸਟੀ ਕਰਤਾ ਭਗਵਾਨ ਵਾਲਮੀਕੀ ਸਭਾ ਕੁਵੈਤ, ਪੰਜਾਬੀ ਸੱਥ ਕੁਵੈਤ,ਸ਼ਹੀਦ ਭਗਤ ਸਿੰਘ ਯੂਥ ਕੱਲਬ ਕੁਵੈਤ ,ਪੰਜਾਬ ਸਟੀਲ ਕਬੱਡੀ ਕਲੱਬ ਕੁਵੈਤ, ਪਬਲਿਕ ਆਟੋ ਪਾਰਟਸ (ਸ਼੍ਰੀ ਮਹੇਸ਼ ਕੁਮਾਰ ਸ਼ਰਮਾ), ਹਰਨੇਕ ਰੰਧਾਵਾਂ ਗਰੁੱਪ ਕੈਨੇਡਾ, ਦਾਣਾ ਪਾਣੀ ਪੰਜਾਬੀ ਢਾਬਾ , ਡੈਸਰਟ ਲੋਇਨਜ਼ ਕਬੱਡੀ ਪ੍ਰਮੋਟਰ ਬਹਿਰੀਨ , ਬ੍ਰਦਰਸ ਗਰੁੱਪ, ਗੁਰਦਾਸਪੁਰ ਲਾਇੰਸ, ਬਹਿਰੀਨ ਟਾਈਗਰ ਸਪੋਰਟਸ ਕਲੱਬ, ਸਿਲਵਰ ਸਟਾਰ, ਅਤੇ ਮੀਡੀਆ ਵਲੋ ਸਿੰਘ ਮੀਡੀਆ ਚੈਨਲ, ਪ੍ਰੋਗਰੈਸਿਵ ਪੰਜਾਬ ਟੀ ਵੀ , ਰੋਜ਼ਾਨਾ ਦੇਸ਼ ਪ੍ਰਦੇਸ ,ਦਾ ਟਾਈਮਜ਼ ਕੁਵੈਤ (ਸ਼ਿਰੀਕਾਂਤ ਰੈੱਡੀ), ਕੁਵੈਤ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਸ਼ਕਰੀ ਰਾਮ ਜੱਖੂ ਜੀ (ਬਾਬਾ ਬੋਹੜ) ਜੱਸੀ ਰਾਏਪੁਰੀ, ਜਗਤਾਰ ਸਿੰਘ, ਲੱਕੀ ਪੌਲ,ਰਵਿੰਦਰ ਸਿੰਘ,ਮਨਜੀਤ ਸਿੰਘ ਗਰੋਵਰ, ਮਹੇਸ਼ ਸ਼ਰਮਾ,ਪ੍ਰਿਤਪਾਲ ਸਿੰਘ, ਸਤਨਾਮ ਸਿੰਘ,ਕਰਮਜੀਤ ਸਿੰਘ ਗਰੋਵਰ , ਹਰਭਜਨ ਸਿੰਘ, ਜਸਵੀਰ ਸਿੰਘ ,ਅਰਵਿੰਦਰ ਪਾਲ ਸਿੰਘ ਰੇਖੀ,ਰਾਜਵੀਰ ਸਿੰਘ, ਮਲਕੀਤ ,ਜਗਰੂਪ ,ਹੁੰਦਲ ,ਜੱਸ ਬਾਜਵਾ , ਬੰਟੀ ਕਬੱਡੀ, ਮਨਵੀਰ ,ਸੈਮ ,ਦਿਲਜੀਤ ।ਗਾਂਧੀ,ਰਾਜ, ਮੋੜ, ਅਮਨ, ਗਗਨ,ਕਰਮਜੀਤ ਸਿੱਧੂ ਜੈਲਦਾਰ ਪ੍ਰਿੰਸ , ਮਨੀ ਮਾਝਾ ,ਲੱਕੀ ਕੇ ਜੀ ਐਲ, ਕਰਮਜੀਤ , ਕਬੱਡੀ ਪਲੇਅਰ ਦਿਲਜੀਤ ਜੀਤਾ ਕੋਚ,ਵਰਿੰਦਰ ਕਬੱਡੀ ,ਪੰਕਜ ,ਅਮਰੀਕ, ਜੱਗਾ,ਬਿਟੂ ਬਾਗੀ ਬਿੱਲਾ ਵਿਜੇ ਕੁਮਾਰ ,ਗੋਲੂ, ਜੱਸੀ ਸੰਦੀਪ ਜਤਿੰਦਰ ਫ਼ੌਜੀ, ਜੱਸੀ, ਬਾਠ, , ਰਵੀ ਮੱਲ੍ਹੀ, ਬੰਟੀ, ਮਨੀ ਮਾਝਾ, ਰੋਹਿਤ, ਸੁਖਦੇਵ ,ਪਰੀਤ ,ਤੇਜਪਾਲ ਸੁਨੀਲ ,ਆਦਿ ਮੌਜੂਦ ਸਨ

ਸ਼ੇਅਰ