ਕੁਰਾਲੀ 10 ਅਪ੍ਰੈਲ (ਜਗਦੇਵ ਸਿੰਘ)
ਅੱਜ ਸ਼ਹਿਰ ਕੁਰਾਲੀ ਦੇ ਅਨਾਜ ਮੰਡੀ ਦੇ ਵਿੱਚ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸਮੁੱਚੇ ਮੈਂਬਰਾਂ ਵੱਲੋਂ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦੇ ਵਿੱਚ ਸਰਬ ਸੰਮਤੀ ਦੇ ਨਾਲ ਆਸੂ ਗੋਇਲ ਨੂੰ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਦੇ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਗੋਇਲ ਨੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਵੱਖ-ਵੱਖ ਅਹੁਦੇਦਾਰ ਸਾਹਿਬਾਨਾਂ ਨੇ ਮਾਤਾ ਨੈਣਾ ਦੇਵੀ ਦੇ ਪਾਵਨ ਦਰਬਾਰ ਵਿੱਚ ਆਉਣ ਜਾਣ ਵਾਲੀਆਂ ਲੱਖਾਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਾਇਆ। ਹੁਣ ਇਸ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਦੀ ਜਿੰਮੇਵਾਰੀ ਉਹਨਾਂ ਉੱਤੇ ਦਿੱਤੀ ਗਈ ਹੈ।ਜਿਸ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ।ਉਹਨਾਂ ਦੱਸਿਆ ਇਸਦੇ ਨਾਲ ਹੀ ਕਈ ਹੋਰ ਮੈਂਬਰ ਵੀ ਚੁਣੇ ਗਏ ਹਨ ਜਿਨਾਂ ਦੇ ਵਿੱਚ ਸੁਸ਼ੀਲ ਸਿੰਘਲਾ ਸਰਪ੍ਰਸਤ, ਸੰਜੀਵ ਗੋਇਲ ਚੇਅਰਮੈਨ ਅਤੇ ਕੈਸ਼ੀਅਰ, ਪ੍ਰਿੰਸ ਅਗਰਵਾਲ ਸੈਕਟਰੀ ਵਿਕਾਸ ਗੁਪਤਾ ਵਾਈਸ ਪ੍ਰਧਾਨ, ਮਨੀਸ਼ ਕੁਮਾਰ ਬੰਸਲ ਜੁਆਇੰਟ ਸੈਕਟਰੀ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਨੂੰ ਵੱਖ ਵੱਖ ਜਿੰਮੇਵਾਰੀਆਂ ਦਿੱਤੀਆਂ ਗਈਆਂ। ਉਹਨਾਂ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਭਵਿੱਖ ਦੇ ਵਿੱਚ ਉਹ ਪੂਰੇ ਮਨ ਤਨ ਅਤੇ ਧਨ ਦੇ ਨਾਲ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।