ਮਾਜਰੀ, 27 ਅਪ੍ਰੈਲ (ਜਗਦੇਵ ਸਿੰਘ)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ 4 ਮਈ ਨੂੰ ਬਲਾਕ ਮਾਜਰੀ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਸਬੰਧੀ ਇਲਾਕੇ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਸਬੰਧੀ ਮਨਦੀਪ ਸਿੰਘ ਖਿਜਰਾਬਾਦ, ਮਨਜੀਤ ਸਿੰਘ ਮੁੰਧੋਂ, ਮੇਜਰ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਸ਼ਾਂਟੂ ਤੇ ਸਰਬਜੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ 4 ਮਈ ਨੂੰ 10 ਵਜੇ ਮਾਜਰੀ ਬਲਾਕ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਨੂੰ ਸੰਬੋਧਨ ਕਰਨ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਇਆਲੀ ਤੇ ਰਵੀਇੰਦਰ ਸਿੰਘ ਰਵੀ ਆਦਿ ਆਗੂ ਸੰਬੋਧਨ ਕਰਨ ਲਈ ਪੁੱਜ ਰਹੇ ਹਨ। ਇਸ ਇਕੱਠ ਦੀ ਰੂਪਰੇਖਾ ਉਲੀਕਣ ਲਈ ਅੱਜ 27 ਅਪ੍ਰੈਲ ਨੂੰ 3 ਵਜੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਮੀਟਿੰਗ ਰੱਖੀ ਗਈ ਹੈ। ਸਮੂਹ ਇਲਾਕਾ ਵਾਸੀਆਂ ਨੂੰ ਮੀਟਿੰਗ ਅਤੇ ਇਕੱਠ ਦੌਰਾਨ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਅਵਤਾਰ ਸਿੰਘ ਸਲੇਮਪੁਰ, ਰਵਿੰਦਰ ਸਿੰਘ ਬਜੀਦਪੁਰ, ਬਲਵਿੰਦਰ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਸੰਗਤਪੁਰਾ, ਅਵਤਾਰ ਸਿੰਘ ਸਲੇਮਪੁਰ, ਬਲਦੇਵ ਸਿੰਘ ਖਿਜਰਾਬਾਦ, ਅਰਵਿੰਦਰ ਸਿੰਘ ਬੈਂਸ, ਭਗਤ ਸਿੰਘ ਭਗਤਮਾਜਰਾ, ਸਰਪੰਚ ਸਤਨਾਮ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਮਹਿਰੌਲੀ, ਸਰਪੰਚ ਹਰਜੀਤ ਸਿੰਘ ਢਕੋਰਾਂ ਆਦਿ ਆਗੂ ਵੀ ਹਾਜ਼ਰ ਸਨ।-

ਸ਼ੇਅਰ