ਕੁਰਾਲੀ 28ਸਤੰਬਰ (ਜਗਦੇਵ ਸਿੰਘ)

ਪੰਚਾਇਤੀ ਚੋਣਾਂ ‘ਚ ਪਿੰਡਾਂ ਦੇ ਲੋਕ ਸੂਝਬੂਝ ਨਾਲ ਆਪਣੀ ਵੋਟ ਦੀ ਵਰਤੋਂ ਕਰ ਕੇ ਇਮਾਨਦਾਰ ਅਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਚੁਣਨ ਤਾਂ ਜੋ ਕਿ ਪਿੰਡਾਂ ਦਾ ਸਹੀ ਵਿਕਾਸ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਆਪ ਆਗੂ ਰਾਣਾ ਕੁਸ਼ਲਪਾਲ ਖਿਜਰਾਬਾਦ ਸੰਮਤੀ ਨਾਲ ਸਾਫ ਸੁਥਰੇ ਅਕਸ ਵਾਲੇ ਵਿਅਕਤੀ ਨੂੰ ਪੰਚ ਜਾਂ ਸਰਪੰਚ ਲਈ ਚੁਣੋ। ਰਾਣਾ ਕੁਸ਼ਲਪਾਲ ਨੇ ਕਿਹਾ ਜੇਕਰ ਪਿੰਡਾਂ ‘ਚ ਸਰਬ ਸੰਮਤੀ ਪੰਚਾਇਤ ਚੁਣੀ ਜਾਂਦੀ ਹੈ ਤਾਂ ਇਸ ਤੋਂ ਵਧੀਆਂ ਹੋਰ ਕੋਈ ਗੱਲ ਨਹੀਂ ਕਿਉਂਕਿ ਸਰਬਸੰਮਤੀ ਨਾਲ ਜਿੱਥੇ ਪੈਸਾ ਬਚਦਾ ਹੈ ਉਥੇ ਹੀ ਪਿੰਡਾਂ ‘ਚ ਧੜੇਬਾਜ਼ੀ ਤੋਂ ਵੀ ਬਚਾਅ ਹੁੰਦਾ ਹੈ।

ਸ਼ੇਅਰ