ਚੰਡੀਗੜ੍ਹ, 18 ਸਤੰਬਰ (ਹਰਬੰਸ ਸਿੰਘ)
ਅੱਜ ਗੁਰਦੁਆਰਾ ਸੀਸ਼ ਮਹਿਲ ਸਾਹਿਬ ਸੀਸ਼ਵਾਂ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਜੀ ਸੀਸਵਾਂ ਵਾਲਿਆਂ ਨੇ ਦੱਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ 450 ਸਾਲਾਂ ਗੁਰਤਾਂ ਗੱਦੀ ਦਿਵਸ, ਅਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਗੁਰੁਦਆਰਾ ਸੀਸ਼ ਮਹਿਲ ਸਾਹਿਬ ਦੇ 25 ਸਾਲਾ ਸਥਾਪਨਾ ਦਿਵਸ ਨੂੰ ਮੁੱਖ ਰਖੱਕੇ ਸ਼੍ਰੀ ਮਾਨ ਸੰਤ ਬਾਬਾ ਕੁਲਜੀਤ ਸਿੰਘ ਜੀ ਸੀਸਵਾਂ ਵਾਲਿਆਂ ਵਲੋ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਸੰਤ ਮਹਾਂਪੁਰਖ ਬਾਬਾ ਪਰਮਜੀਤ ਸਿੰਘ ਜੀ ਖਰੜ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਜੀ ਗੁਰਦੁਆਰਾ ਸੀਸ਼ ਮਹਿਲ ਸਾਹਿਬ ਸੀਸ਼ਵਾਂ ਵਾਲੇ ਅਤੇ ਸ਼੍ਰੀ ਮਾਨ ਸੰਤ ਬਾਬਾ ਕੁਲਜੀਤ ਸਿੰਘ ਜੀ ਵਲੋ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੀ ਮਾਨ ਸੰਤ ਬਾਬਾ ਕੁਲਜੀਤ ਸਿੰਘ ਜੀ ਵਲੋ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 450 ਸਾਲ ਗੁਰਤਾ ਗੱਦੀ ਦਿਵਸ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਸਬੰਧੀ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।