ਕੁਰਾਲੀ 21ਸਤੰਬਰ (ਜਗਦੇਵ ਸਿੰਘ)

ਆੜ੍ਹਤੀ ਐਸੋਸੀਏਸ਼ਨ ਕੁਰਾਲੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਕਿ ਕਿਸਾਨਾਂ ਨੂੰ ਝੋਨੇ ਨੂੰ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਆੜ੍ਹਤੀ ਐਸੋਸੀਏਸ਼ਨ ਨੇ ਦੱਸਿਆ 1 ਅਕਤੂਬਰ ਤੋਂ ਝੋਨਾ ਸਰਕਾਰੀ ਖਰੀਦ ਸ਼ੁਰੂ ਹੋਊਗੀ ਉਹਨਾਂ ਸਮੂਹ ਕਿਸਾਨਾਂ ਵੀਰਾਂ ਨੂੰ ਝੋਨੇ ਦੀ ਫਸਲ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਹਨ ਨੂੰ ਮੰਡੀ ਵਿੱਚ ਆ ਕੇ ਝੋਨਾ ਸਕਾਉਣਾ ਨਾ ਪਵੇ। ਆੜਤੀ ਐਸੋਸੀਏਸ਼ਨ ਆਗੂਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੰਡੀ ਵਿੱਚ ਖਰੀਦ ਲਈ ਆਈ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਅਤੇ ਗਿੱਲਾ ਜਾਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਹੀਂ ਉਤਾਰਿਆ ਜਾਵੇਗਾ ਸਰਕਾਰ ਦੀਆਂ ਹਦਾਇਤਾਂ ੳਨੁਸਾਰ ਲਿਆ ਜਾਵੇਗਾ

ਸ਼ੇਅਰ