ਕੁਰਾਲੀ 18 ਸਤੰਬਰ (ਜਗਦੇਵ ਸਿੰਘ)

ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੂਬੇ ਭਰ ਦੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵੱਖ ਵੱਖ ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ, ਉਨ੍ਹਾਂ ਤਬਾਦਲਿਆ ਵਿੱਚ ਸਥਾਨਕ ਸ਼ਹਿਰ ਸ਼ਹਿਰ ਨਿਵਾਸੀਆਂ ਨੂੰ ਨਗਰ ਕੌਂਸਲ ਕੁਰਾਲੀ ਦੇ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਭੱਟੀ ਦਾ ਤਬਾਦਲਾ ਕਰਕੇ ਨਵੇਂ ਕਾਰਜ ਸਾਧਕ ਅਫਸਰ ਰਜਨੀਸ਼ ਸੂਦ ਨੂੰ ਕਾਰਜ ਸਾਧਕ ਅਫਸਰ ਨਿਯੁਕਤ ਕੀਤਾ ਗਿਆ ਹੈ । ਨਗਰ ਕੌਂਸਲ ਦਫਤਰ ਵਿਖੇ ਆਪਣਾ ਕਾਰਜ ਭਾਰ ਸੰਭਾਲਣ ਮੌਕੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਕੁਰਾਲੀ ਸ਼ਹਿਰ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਮੁਸ਼ਕਿਲਾਂ ਤੋਂ ਰਾਹਤ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਨਗਰ ਕੌਂਸਲ ਮੋਰਿੰਡਾ ਵਿਖੇ ਕਾਰਜ ਸਾਧਕ ਅਫਸਰ ਵੱਜੋਂ ਤਾਇਨਾਤ ਸਨ । ਉਨ੍ਹਾਂ ਕਿਹਾ ਸ਼ਹਿਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਥਾਂ ਤੇ ਜਿਆਦਾ ਕੋਈ ਸਫਾਈ ਦੀ ਦਿੱਕਤ ਹੈ ਤਾਂ ਉੱਥੇ ਸਪੈਸ਼ਲ ਟੀਮ ਬਣਾ ਕੇ ਉਸ ਨੂੰ ਹੱਲ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਸਿੰਗਲ ਜੂਜ ਲਿਫਾਫੇ ਨਾ ਵਰਤੇ ਜਾਣ ਬਾਜ਼ਾਰ ਵਿੱਚੋਂ ਸਬਜ਼ੀ ਫਲ ਫਰੂਟ ਲਿਆਉਣ ਲਈ ਘਰਾਂ ਤੋਂ ਥੈਲੇ ਲੈ ਕੇ ਜਾਣ ਸਿੰਗਲ ਜੂਝ ਲਿਫਾਫਿਆਂ ਨਾਲ ਹੀ ਸੀਵਰੇਜ ਬੰਦ ਦੀ ਸਮੱਸਿਆ ਪੈਦਾ ਹੁੰਦੀ ਹੈ । ਅੰਤ ਵਿੱਚ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿਸੇ ਵੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਨਗਰ ਕੌਸਲ ਦਫਤਰ ਵਿਖੇ ਆਕੇ ਉਨ੍ਹਾਂ ਨੂੰ ਖੁਦ ਮਿਲ ਕੇ ਮੁਸ਼ਕਲ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਰ ਮੁਸ਼ਕਿਲ ਦਾ ਹੱਲ ਸਮੇਂ ਅਤੇ ਪਹਿਲ ਦੇ ਆਧਾਰ ਤੇ ਕੀਤਾ ਜਾ ਸਕੇ।

ਸ਼ੇਅਰ