ਕੁਰਾਲੀ, 15 ਸਤੰਬਰ (ਜਗਦੇਵ ਸਿੰਘ )-
ਲੋਕ ਹਿੱਤ ਮਿਸ਼ਨ ਦੇ ਧਾਰਮਿਕ ਵਿੰਗ ਵੱਲੋਂ ਭਾਈ ਸਤਨਾਮ ਸਿੰਘ ਟਾਂਡਾ ਦਾ ਧਾਰਮਿਕ ਗੀਤ ‘ਨਿਸ਼ਾਨ ਸੂਰਬੀਰਾਂ ਦੇ’ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਭਾਈ ਹਰਜੀਤ ਸਿੰਘ ਹਰਮਨ ਦੇ ਅਗਵਾਈ ‘ਚ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਬਾਬਾ ਸਿੰਗਾਰਾ ਸਿੰਘ, ਰਾਮ ਸਿੰਘ ਅਭੀਪੁਰ ਤੇ ਕੁਲਦੀਪ ਸਿੰਘ ਬਦਨਪੁਰ ਨੇ ਗੀਤ ਰੀਲੀਜ਼ ਕਰਦਿਆਂ ਦੱਸਿਆ ਕਿ ਸਤਨਾਮ ਸਿੰਘ ਟਾਂਡਾ ਧਾਰਮਿਕ ਪ੍ਰਚਾਰ ਖੇਤਰ ਦਾ ਸਰਗਰਮ ਨੌਜਵਾਨ ਹੈ। ਜਿਸਨੇ ਆਪਣੀ ਮਿਹਨਤ ਰਾਹੀਂ ਢਾਡੀ ਕਲਾ ਨੂੰ ਕੰਢੀ ਖੇਤਰ ‘ਚ ਹੋਰ ਵੀ ਪ੍ਰਚੱਲਿਤ ਕੀਤਾ ਹੈ। ਇਸ ਲਈ ਜੱਥੇ ਦੇ ਇਸ ਟਰੈਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਭਾਈ ਟਾਂਡਾ ਨੇ ਦੱਸਿਆ ਕਿ ਉਸਦੇ ਜੱਥੇ ਦੀਆਂ ਢਾਡੀ ਬੀਬੀਆਂ ਵੱਲੋਂ ਸਿੱਖ ਇਤਿਹਾਸ ਨੂੰ ਵਿਲੱਖਣ ਢੰਗ ਨਾਲ ਬਹੁਤ ਹੀ ਵਧੀਆਂ ਜੋਸ਼ ਭਰਪੂਰ ਵਾਰ ਨਾਲ ਪੇਸ਼ ਕੀਤਾ ਹੈ। ਇਹ ਢਾਡੀ ਕਲਾ ਰਾਹੀਂ ਧਾਰਮਿਕ ਗੀਤ ਅੱਜ 15 ਸਤੰਬਰ ਨੂੰ ਯੂ ਟਿਊਬ ਤੇ ਸ਼ੋਸਲ ਮੀਡੀਆਂ ਤੇ ਜਾਰੀ ਹੋ ਜਾਵੇਗਾ। ਉਨ੍ਹਾਂ ਸਿੱਖੀ ਧਰਮ ਦੇ ਪ੍ਰਸਾਰ ਲਈ ਨੌਜਵਾਨਾਂ ਤੇ ਹੋਰ ਸੰਗਤਾਂ ਨੂੰ ਇਸ ਗੀਤ ਨੂੰ ਵੱਧ ਤੋਂ ਵੱਧ ਸੁਣਨ ਤੇ ਸ਼ੇਅਰ ਕਰਨ ਦੀ ਅਪੀਲ ਕੀਤੀ।