ਨਿਊ ਚੰਡੀਗੜ੍ਹ 15 ਸਤੰਬਰ (ਜਗਦੇਵ ਸਿੰਘ  )

ਨਿਊ ਚੰਡੀਗੜ੍ਹ ਸਥਿਤ ਪੀ ਆਰ 7 ਰੋਡ ਬੰਦ ਹੋਣ ਕਾਰਨ ਐਕਸੀਡੈਟਾਂ ਦੇ ਰੋਸ਼ ਵੱਜੋਂ ਆਲ ਰੈਜੀਡੈਂਸ ਐਸ਼ੋਸੀਏਸ਼ਨ ਵੱਲੋਂ ਲੋਕ ਹਿੱਤ ਮਿਸ਼ਨ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਐਸੋਸੀਏਸ਼ਨ ਦੇ ਆਗੂ ਕੁਲਵਿੰਦਰ ਸਿੰਘ ਅਤੇ ਲੋਕ ਹਿੱਤ ਮਿਸ਼ਨ ਦੇ ਆਗੂ ਸੁੱਖਦੇਵ ਸਿੰਘ ਸੁੱਖਾ ਕੰਨਸਾਲਾ, ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਮੈਕਸ ਟਾਵਰ ਤੋਂ ਨਿਊ ਚੰਡੀਗੜ੍ਹ ਰਿਹਾਇਸ਼ੀ ਖੇਤਰ ਨੂੰ ਆ ਰਹੀ ਡਬਲ ਰੋਡ ਜੋ ਗਮਾਡਾ ਅਧੀਨ ਆ ਰਹੀ ਹੈ ਤੇ ਓਮੈਕਸਵੱਲੋਂ ਨਿਰਮਾਣ ਕੀਤਾ ਗਿਆ ਸੀ। ਇਹ ਸੜਕ ਬਿਨ੍ਹਾਂ ਵਜ੍ਹਾ ਲੰਮੇਂ ਸਮੇਂ ਤੋਂ ਬੰਦ ਕੀਤੀ ਹੋਣ ਕਾਰਨ ਰੋਜ਼ਾਨਾ ਹੀ ਐਕਸ਼ੀਡੈਂਟ ਹੁੰਦੇ ਹਨ। ਜਿਸ ਦੌਰਾਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਲੋਕਾਂ ਦੇ ਕੀਮਤੀ ਵਾਹਨ ਵੀ ਨੁਕਸਾਨੇ ਜਾ ਚੁੱਕੇ ਹਨ। ਐਸ਼ੋਸੀਏਸ਼ਨ ਅਤੇ ਮਿਸ਼ਨ ਵੱਲੋਂ ਗਮਾਡਾ ਪ੍ਰਸ਼ਾਸਨ ਨੂੰ ਸੜਕ ਦੀ ਮੁਰੰਮਤ ਕਰਕੇ ਆਵਾਜਾਈ ਬਹਾਲ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਉਸਤੋਂ ਬਾਅਦ ਸਖ਼ਤ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਸ਼ੇਅਰ