ਨਿਊ ਚੰਡੀਗੜ੍ਹ ਮਾਜਰੀ 10(ਜਗਦੇਵ ਸਿੰਘ),
ਸਿਆਲਬਾ ਸਥਿਤ ਕੋਆਪ੍ਰੇਟਿਵ ਬੈਂਕ ‘ਚ ਹੋਏ ਘੁਟਾਲੇ ਦਾ ਸ਼ਿਕਾਰ ਹੋਏ ਖਾਤਾਧਾਰਕਾਂ ਦੇ ਪੈਸੇ ਵਾਪਸ ਕਰਨ ਸਬੰਧੀ ਲੋਕ ਹਿੱਤ ਮਿਸ਼ਨ ਦਾ ਵਫ਼ਦ ਡੀ ਐਮ ਨੂੰ ਮਿਲਿਆ। ਇਸ ਸਬੰਧੀ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸਾਂਟੂ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਮਿਸ਼ਨ ਵੱਲੋਂ ਘੁਟਾਲੇ ਦਾ ਸ਼ਿਕਾਰ ਹੋਏ ਖਾਤਾਧਾਰਕਾਂ ਦੇ ਪੈਸੇ ਵਾਪਸ ਕਰਨ ਸਬੰਧੀ ਦਿੱਤਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਕੋਆਪ੍ਰਟਿਵ ਦੇ ਜਿਲਾ ਮੈਨੇਜਰ ਨੂੰ ਮਿਲਕੇ ਅਗਲੇ ਦਿਨਾਂ ਅੰਦਰ ਬੈਂਕ ਨੂੰ ਜਿੰਦਰੇ ਲਾਕੇ ਸੰਘਰਸ਼ ਬਾਰੇ ਦੱਸਿਆ ਤੇ ਹੁਣ ਤੱਕ ਕਾਰਵਾਈ ਨਾ ਹੋਣ ਬਾਰੇ ਪੁੱਛਿਆ ਗਿਆ। ਜਿਸ ਬਾਰੇ ਡੀ ਐਮ ਨੇ ਇਸ ਕਾਰਵਾਈ ਬਾਰੇ ਦਸਤਾਵੇਜ਼ ਦਿਖਾਉਦਿਆਂ ਦੱਸਿਆ ਕਿ ਵਿਭਾਗ ਦੀ ਕਾਨੂੰਨੀ ਜੁਡੀਸ਼ਲੀ ਵੱਲੋਂ ਇਸ ਮਾਮਲੇ ਬਾਰੇ ਲਗਾਤਾਰ ਤਾਰੀਖਾਂ ਰੱਖਕੇ ਕੇਸ ਦੇ ਨਿਪਟਾਰੇ ਲਈ ਸੁਣਵਾਈ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਭਰੋਸਾ ਦਿੱਤਾ ਕਿ 30 ਸਤੰਬਰ ਤੋਂ ਬਾਅਦ ਅਗਲੇ ਮਹੀਨੇ ਪੈਸੇ ਵਾਪਿਸ ਖਾਤਿਆਂ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਮਿਸ਼ਨ ਨੇ ਉਨ੍ਹਾਂ ਨੂੰ 20 ਦਿਨ ਦਾ ਹੋਰ ਸਮਾਂ ਦਿੰਦਿਆਂ ਉਸਤੋਂ ਬਾਅਦ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।