ਮੁੱਲਾਂਪੁਰ ਗਰੀਬਦਾਸ, 10 ਸਤੰਬਰ (ਜਗਦੇਵ ਸਿੰਘ / ਦਿਲਬਰ ਸਿੰਘ ਖੈਰਪੁਰ)
ਪਿੰਡ ਸੁਹਾਲੀ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਰਧਾ ਪੂਰਵਕ ਮਨਾਇਆ ਗਿਆ। ਧਾਰਮਿਕ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੁਆਰਾ ਨਿਹਾਲ ਕੀਤਾ ਗਿਆ। ਜਥੇ ਨੇ ਬਾਬਾ ਜੀਵਨ ਸਿੰਘ ਜੀ ਦੇ ਪਰਉਪਕਾਰਾਂ ਸਬੰਧੀ ਚਾਨਣਾ ਪਾਉਂਦਿਆਂ ਉਹਨਾਂ ਦੇ ਜੀਵਨ ਸਬੰਧੀ ਸਮੂਹ ਸੰਗਤਾਂ ਨੂੰ ਜਾਣੂ ਕਰਵਾਇਆ। ਸਰਪੰਚ ਬਲਵੀਰ ਸਿੰਘ ਬਿੱਟੂ ਵਲੋਂ ਕੀਰਤਨੀ ਜਥੇ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ, ਖਜ਼ਾਨਚੀ ਬਲਵੀਰ ਸਿੰਘ, ਸੇਵਾਦਾਰ ਮਨਮੋਹਨ ਸਿੰਘ, ਡਾ. ਬਲਵਿੰਦਰ ਸਿੰਘ, ਮੇਜਰ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਰਣਜੋਧ ਸਿੰਘ ਅਤੇ ਸਮੂਹ ਸੰਗਤ ਹਾਜਰ ਸੀ।