ਨਿਊ ਚੰਡੀਗੜ੍ਹ ਮਾਜਰੀ 10 (ਹਰਬੰਸ ਸਿੰਘ / ਜਗਦੇਵ ਸਿੰਘ),
ਸੰਤ ਦਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬ ੱਚਿਆ ਨੇ ਜੋਨਲ ਪੱਧਰ ਦੇ ਮੁਕਾਬਲਿਆ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਹਨਾਂ ਖੇਡਾਂ ਵਿਚ 7 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 7 ਬਰਾਂਜ (ਕਾਂਸੀ) ਮੈਡਲ ਹਾਸਿਲ ਕੀਤੇ ਅਤੇ ਸਰਕਲ ਕਬੱਡੀ (U-14) ਲੜਕੀਆ ਦੀ ਟੀਮ ਵੀ ਪਹਿਲੇ ਸਥਾਨ ਤੇ ਰਹਿ ਕੇ ਗੋਲਡ ਮੈਡਲ ਨੂੰ ਪ੍ਰਾਪਤ ਕੀਤਾ। ਲਾਂਗ ਜੰਪ (ਲੰਬੀ ਛਾਲ) ਵਿੱਚ 1 ਗੋਲਡ, 1 ਸਿਲਵਰ ਅਤੇ 1 ਬਰਾਂਜ ਮੈਡਲ: ਸ਼ਾਟਪੁੱਟ ਵਿੱਚ 2 ਗੋਲਡ ਮੈਡਲ, 3 ਸਿਲਵਰ ਮੈਡਲ, 2 ਬਰਾਂਜ ਮੈਡਲ 100 ਮੀਟਰ ਦੌੜ ਵਿੱਚ 1 ਗੋਲਡ, 1 ਸਿਲਵਰ ਅਤੇ 1 ਬਰਾਂਜ ਮੈਡਲ: 200 ਮੀਟਰ ਦੌੜ ਵਿੱਚ 1 ਗੋਲਡ, 2 ਸਿਲਵਰ ਅਤੇ 2 ਬਰਾਂਜ ਮੰਡਲ: 400 ਮੀਟਰ ਦੌੜ ਵਿੱਚ 1 ਬਰਾਂਜ ਮੈਡਲ: 600 ਮੀਟਰ ਦੌੜ ਵਿੱਚ 1 ਗੋਲਡ ਅਤੇ 1 ਬਰਾਂਜ ਮੈਡਲ ਹਾਸਿਲ ਕੀਤਾ।
ਇਸ ਮੌਕੇ ਤੇ ਟਰਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਜੀ ਨੇ ਸਕੂਲ ਦੇ ਜੇਤੂ ਖਿਡਾਰੀਆਂ ਅਤੇ ਸਕੂਲ ਸਟਾਫ ਦੀ ਪ੍ਰਸੰਸਾ ਕੀਤੀ ਅਤੇ ਆਸੀਰਵਾਦ ਦਿੱਤਾ ਇਸ ਮੌਕੇ ਡਾਇਰੈਕਟਰ ਇੰਜ. ਜਸਵੰਤ ਸਿੰਘ ਅਤੇ ਪ੍ਰਿੰਸੀਪਲ ਗੁਰਪ੍ਰ ੀਤ ਕੌਰ ਹਾਜਰ ਸਨ।