ਕੁਰਾਲੀ, 6 ਸਤੰਬਰ ( (ਜਗਦੇਵ ਸਿੰਘ)
ਸ਼ਹਿਰ ਦੇ ਡੇਰਾ ਪ੍ਰਾਚੀਨ ਬਾਬਾ ਗੁਸਾਈਂਆਣਾ ਵਿਖੇ ਵਿਸ਼ਾਲ ਸਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਅਤੇ ਉਮਿੰਦਰ ਓਮਾ ਦੀ ਦੇਖ ਰੇਖ ਹੇਠ ਕਰਵਾਏ ਇਸ ਵਿਸ਼ਾਲ ਸਭਿਆਚਾਰਕ ਮੇਲੇ ਦਾ ਉਦਘਾਟਨ ਜਿਲਾ ਕਾਂਗਰਸ ਕਮੇਟੀ ਤੇ ਨਗਰ ਕੌਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ, ਗੁਰਪ੍ਰਤਾਪ ਸਿੰਘ ਪਡਿਆਲਾ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਅਤੇ ਕੌਸਲਰ ਬਹਾਦਰ ਸਿੰਘ ਓਕੇ ਨੇ ਕੀਤਾ। ਇਸ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਰਤਨ ਬਾਈ ਤੇ ਰਵਿੰਦਰ ਬਿੱਲਾ ਨੇ ਆਪੋ ਆਪਣੇ ਧਾਰਮਿਕ ਗੀਤ ਪੇਸ਼ ਕਰਕੇ ਕੀਤੀ। ਇਨ੍ਹਾਂ ਤੋਂ ਬਾਅਦ ਲਖਵੀਰ ਲੱਖਾ ਤੇ ਜਸਪ੍ਰੀਤ ਜੱਸੀ ਦੀ ਜੋੜੀ, ਸਰਬਜੀਤ ਮੱਟੂ, ਰਾਹੀ ਮਾਣਕਪੁਰ , ਮੋਹਣ ਕਿਸ਼ਨਪੁਰਾ, ਗਾਇਕ ਵਰਿੰਦਰ ਵਿੱਕੀ ਅਤੇ ਹੋਰ ਦਰਜਨਾ ਕਲਾਕਰਾਂ ਨੇ ਆਪੋ ਅਪਣੇ ਗੀਤਾਂ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾਈ। ਪ੍ਰੋਗਰਾਮ ਦੇ ਅਖੀਰ ਵਿਚ ਗਾਇਕ ਹਰਵਿੰਦਰ ਨੂਰਪੁਰੀ ਤੇ ਦਵਿੰਦਰ ਦਿਓਲ ਦੀ ਜੋੜੀ, ਗਾਇਕ ਜਸਮੇਰ ਮੀਆਂਪੁਰੀ ਤੇ ਗਾਇਕ ਜੋੜੀ ਭੂਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਦੀ ਜੋੜੀ ਨੇ ਅਪਣੇ ਮਸ਼ਹੂਰ ਗੀਤ ਨਾਲ ਭਰਵੀਂ ਹਾਜਰੀ ਲੁਆਈ। ਇਸ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਤਰਿੰਦਰ ਤਾਰਾ ਨੇ ਬਾਖੂਬੀ ਨਿਭਾਇਆ। ਇਸ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਅਤੇ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੈਅਰਮੈਨ ਕਮਲਜੀਤ ਸਿੰਘ ਚਾਵਲਾ, ਚੈਅਰਮੈਨ ਹਰੀਸ਼ ਰਾਣਾ, ਸਾਬਕਾ ਕੌਸਲਰ ਦਵਿੰਦਰ ਸਿੰਘ ਠਾਕੁਰ, ਸਾਬਕਾ ਕੋਸ਼ਲ ਵਿਸ਼ੂ ਅਗਰਵਾਲ,ਆਸ਼ੂ ਗੋਇਲ, ਸਮਾਜ ਸੇਵੀ ਰਾਜਵੀਰ ਸਿੰਘ,ਸਰਪੰਚ ਜਰਨੈਲ ਸਿੰਘ ਰਕੌਲੀ, ਕੌਸਲਰ ਰਮਾਕਾਂਤ ਕਾਲੀਆ, ਸਾਬਕਾ ਕੌਸਲਰ ਸ਼ਿਵ ਵਰਮਾ, ਡਾ ਅਸ਼ਵਨੀ, ਜੈ ਸਿੰਘ ਚੱਕਲ, ਕੌਸਲਰ ਨੰਦੀਪਾਲ ਬਾਂਸਲ, ਕੌਸਲਰ ਭੂਸ਼ਨ ਵਰਮਾ, ਕੌਸ਼ਲਰ ਖੁਸ਼ਵੀਰ ਸਿੰਘ, ਡਾਕਟਰ ਅਸ਼ਵਨੀ ਸ਼ਰਮਾ, ਮੁਕੇਸ਼ ਰਾਣਾ ਚਨਾਲੋਂ, ਸਰਬਜੀਤ ਚੈੜੀਆ, ਰਣਜੀਤ ਸਿੰਘ ਕਾਕਾ,ਮਨਮੋਹਨ ਸਿੰਘ ਚੀਮਾ, ਬਲਕਾਰ ਸਿੰਘ ਬੱਬੂ ਖਰੜ,ਹਰਜੀਤ ਸਿੰਘ ਟੱਪਰੀਆਂ, ਬਿੱਟੂ ਬਾਜਵਾ, ਸੁਰਜੀਤ ਸਿੰਘ ਲਖਨੋਰ, ਸਰਪੰਚ ਹਰਜੀਤ ਸਿੰਘ ਟੱਪਰੀਆਂ,ਵਿਕਰਮ ਪਡਿਆਲਾ ਵਿੱਕਾ ,ਸਰਪੰਚ ਬਲਵਿੰਦਰ ਸਿੰਘ ,ਅਮਨਦੀਪ ਰੌਕੀ,ਨਵਦੀਪ ਸੈਣੀ, ਮੋਹਣ ਸਿੰਘ ਕਿਸ਼ਨਪੁਰਾ, ਸੰਜੀਵ ਗੋਗਨਾ, ਪੁਨੀਤ ਜੋਸ਼ੀ,ਜੈਲਦਾਰ ਮਨਜੀਤ ਸਿੰਘ,ਜਸਵਿੰਦਰ ਭੂਰਾ, ਹਿਮਾਂਸ਼ੂ ਧੀਮਾਨ, ਕੁਲਦੀਪ ਸਿੰਘ ਇਊਦ,ਸੀਮਾ ਧੀਮਾਨ ਆਦਿ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ।