ਕੁਰਾਲ਼ੀ, 04 ਸਤੰਬਰ ( ਜਗਦੇਵ ਸਿੰਘ  )

ਪ੍ਰਭ ਆਸਰਾ ਸੰਸਥਾ (ਪਡਿਆਲਾ) ਕੁਰਾਲ਼ੀ ਵਿੱਚ ਲਗਭਗ 11 ਸਾਲਾਂ ਤੋਂ ਇਲਾਜ ਅਤੇ ਸਾਂਭ-ਸੰਭਾਲ਼ ਅਧੀਨ ਰਹਿ ਰਹੀ ਬਜੁਰਗ ਬੀਬੀ ਸੱਤਿਆ ਦੇਵੀ (71 ਸਾਲ) ਦੀ ਹਸਪਤਾਲ ਵਿੱਚ ਅਚਾਨਕ ਮੌਤ ਹੋ ਗਈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਹ ਬੀਬੀ 31 ਦਸੰਬਰ 2013 ਨੂੰ ਉਨ੍ਹਾਂ ਕੋਲ਼ ਲਾਵਾਰਸ ਤੇ ਤਰਸਯੋਗ ਹਾਲਤ ਵਿੱਚ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੋਹਾਲ਼ੀ) ਦੇ ਸੇਵਾਦਾਰਾਂ ਦੁਆਰਾ ਦਾਖਲ ਕਰਵਾਈ ਗਈ ਸੀ। ਦਾਖਲੇ ਤੋਂ ਤੁਰੰਤ ਬਾਅਦ ਇਨ੍ਹਾਂ ਨੂੰ ਲੋੜੀਂਦਾ ਇਲਾਜ ਅਤੇ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ। ਜੋ ਕਿ ਪਿਛਲੇ 11 ਸਾਲਾਂ ਤੋਂ ਬਾਦਸਤੂਰ ਜਾਰੀ ਸਨ। ਹੁਣ ਬੀਬੀ ਸੱਤਿਆ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਸੀ। ਜਿੱਥੇ ਅੱਜ ਸਵੇਰੇ 06:00 ਕੁ ਵਜੇ ਅਕਾਲ ਚਲਾਣਾ ਕਰ ਗਏ। ਜੇਕਰ ਇਨ੍ਹਾਂ ਨੂੰ ਪਹਿਚਾਨਣ ਵਾਲ਼ਾ ਕੋਈ ਵੀ ਰਿਸ਼ਤੇਦਾਰ ਜਾਂ ਜਾਣਕਾਰ ਅੰਤਿਮ ਦਰਸ਼ਨਾਂ ਲਈ ਆਉਣਾ ਚਾਹੁੰਦਾ ਹੋਵੇ ਤਾਂ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ ਜੀ।

ਸ਼ੇਅਰ