ਮਾਜਰੀ, 3 ਸਤੰਬਰ (ਜਗਦੇਵ ਸਿੰਘ )
ਸਮਾਜਿਕ ਸੁਧਾਰ ਤੇ ਪਿੰਡਾਂ ਦੇ ਵਿਕਾਸ ਲਈ ਵਿਦਵਾਨਾਂ ਤੇ ਚਿੰਤਕਾਂ ਦੀ ਅਗਵਾਈ ਵਿੱਚ ਪਿੰਡ ਅਤੇ ਪੰਜਾਬ ਬਚਾਓ ਦਾ ਸੁਨੇਹਾ ਲੈ ਕੇ ਚੱਲਿਆ ਕਾਫ਼ਲਾ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਨਿਊ ਚੰਡੀਗੜ੍ਹ ਵਿਖੇ ਪੁੱਜਿਆ। ਜਿਸ ਦੌਰਾਨ ਉਨ੍ਹਾਂ ਪੰਜਾਬ ਤੇ ਪਿੰਡਾਂ ਦੇ ਸੁਧਾਰ ਹਿੱਤ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਚੱਪੜਚਿੜੀ ਤੋਂ ਰਵਾਨਾ ਹੋਏ ਕਾਫ਼ਲੇ ‘ਚ ਸ਼ਾਮਿਲ ਜਥੇਦਾਰ ਕੇਵਲ ਸਿੰਘ ਜੀ, ਪਿਆਰੇ ਲਾਲ ਗਰਗ, ਡਾ. ਖੁਸ਼ਹਾਲ ਸਿੰਘ, ਪ੍ਰੋ: ਸ਼ਾਮ ਸਿੰਘ ਤੇ ਹਰਨੇਕ ਸਿੰਘ ਆਦਿ ਸਖ਼ਸੀਅਤਾਂ ਨੇ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਵਿਖੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੀ ਸਥਾਪਤੀ ਕਰਨ ਅਤੇ ਉਸ ਰਾਹੀਂ ਠੋਸ ਫ਼ੈਸਲੇ ਲੈਣ ਬਾਰੇ ਵਿਸਤਾਰ ਨਾਲ ਜਾਣੂ ਕਰਵਾਉਂਦਿਆਂ ਪੰਜਾਬ ‘ਚ ਸੁਧਾਰ ਤੇ ਵਿਕਾਸ ਲਈ ਨੌਜਵਾਨਾਂ ਦਾ ਪ੍ਰਵਾਸ ਰੋਕਕੇ ਇੱਥੇ ਹੀ ਕਾਰਜ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਗੁਰੂ ਘਰਾਂ ‘ਚ ਮਰਿਆਦਾ ਬਹਾਲੀ ਲਈ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹਰ ਗੁਰਸਿੱਖ ਨੂੰ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਟੇਜ ਦੀ ਸੇਵਾ ਰਵਿੰਦਰ ਸਿੰਘ ਵਜੀਦਪੁਰ ਵੱਲੋਂ ਨਿਭਾਈ ਗਈ। ਲੋਕ ਹਿੱਤ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ ਤੇ ਗੁਰਮੀਤ ਸਿੰਘ ਸ਼ਾਂਟੂ ਨੇ ਕਾਫ਼ਲੇ ਨੂੰ ਮਿਸ਼ਨ ਵੱਲੋਂ ਪਿੰਡਾਂ ‘ਚ ਪੰਚਾਇਤਾਂ ਦੀਆਂ ਸਰਬਸੰਮਤੀਆਂ ਕਰਵਾਉਣ ਦਾ ਤੇ ਇੱਕ ਮਹੀਨੇ ਲਈ ਪੰਜਾਬ ਭਰ ‘ਚ ਜਾ ਕਾਫ਼ਲੇ ਦਾ ਸਹਿਯੋਗ ਕਰਨ ਦਾ ਵੀ ਭਰੋਸਾ ਦਿਵਾਇਆ। ਗੁਰੂ ਗੁਰੂ ਦੀ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਹਰਮਨ ਨੇ ਕਾਫ਼ਲੇ ‘ਚ ਸ਼ਾਮਿਲ ਸਖ਼ਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ 30 ਸਤੰਬਰ ਨੂੰ ਸਮਾਪਤੀ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਪੁੱਜਣ ਦੀ ਅਪੀਲ ਕੀਤੀ।ਇਹ ਕਾਫ਼ਲਾ ਹੈ ਵਿਚਾਰਾਂ ਉਪਰੰਤ ਇੱਥੋਂ ਅੱਗੇ ਰੋਪੜ ਵੱਲ ਰਵਾਨਾ ਹੋਇਆ। ਇਸ ਮੌਕੇ ਬਾਬਾ ਰਾਮ ਸਿੰਘ ਅਭੀਪੁਰ, ਪਰਮਜੀਤ ਸਿੰਘ ਮਾਵੀ, ਰਵਿੰਦਰ ਸਿੰਘ ਹੁਸ਼ਿਆਰਪੁਰ, ਹਰਜੀਤ ਸਿੰਘ ਢਕੋਰਾਂ, ਗੁਰਬਚਨ ਸਿੰਘ ਮੁੰਧੋਂ, ਦਰਸ਼ਨ ਸਿੰਘ ਨਾਗਰਾ, ਗੁਰਮੇਲ ਸਿੰਘ ਮੰਡ, ਗੁਰਦੇਵ ਸਿੰਘ ਕੁਬਾਹੇੜੀ, ਪ੍ਰਸ਼ੋਤਮ ਸਿੰਘ ਚੰਦਪੁਰ, ਬਲਵਿੰਦਰ ਸਿੰਘ ਰੰਗੂਆਣਾ, ਜੱਸਾ ਰਸੂਲਪੁਰ ਤੇ ਤਲਵਿੰਦਰ ਸਿੰਘ ਦੁਸਾਰਨਾ ਆਦਿ ਨੇ ਵੀ ਹਾਜ਼ਰੀ ਭਰੀ।
















