ਨਿਊ ਚੰਡੀਗੜ੍ਹ 02 ਸਤੰਬਰ ( ਜਗਦੇਵ ਸਿੰਘ ਜੱਗੂ)

ਜਿਹੜੀ ਫਿਲਮ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜ ਪਾਉਂਦੀ ਹੋਵੇ ਉਹ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ,ਸੁਪਰੀਮ ਕੋਰਟ ਨੇ ਐਮਰਜੈਂਸੀ ਫਿਲਮ ਤੇ ਰੋਕ ਲਗਾ ਕੇ ਵਧੀਆ ਫੈਸਲਾ ਕੀਤੈ
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅਮਨਦੀਪ ਸਿੰਘ ਰੋਕੀ ਜ਼ਿਲ੍ਹਾ ਯੂਥ ਜਨਰਲ ਸਕੱਤਰ ਮੋਹਾਲੀ ਨੇ ਦੱਸਿਆ ਕਿ
ਕੁਝ ਦਿਨਾਂ ਤੋਂ ਲਗਾਤਾਰ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਹਿੰਦੀ ਫ਼ਿਲਮਾਂ ਦੀ ਅਭਿਨੇਤਰੀ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਪੰਜਾਬ ਦੇ ਸਿੱਖ ਭਾਈਚਾਰੇ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਅਜੇ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਪਰ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਪੰਜਾਬ ਵਿੱਚ ਹਾਲਾਤ ਵਿਗੜਨ ਦਾ ਖਦਸ਼ਾ ਲਗਾਇਆ ਜਾ ਸਕਦਾ ਹੈ।ਪਰ ਓਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੰਗਣਾ ਰਣੌਤ ਦੀ ਫਿਲਮ ਅਤੇ ਉਸ ਵੱਲੋਂ ਆਪਣੇ ਬੇਤੁਕੇ ਬਿਆਨਾਂ ਰਾਹੀਂ ਅਜੇ ਵੀ ਇਹੋ ਦਰਸਾਇਆ ਜਾ ਰਿਹਾ ਹੈ ਕਿ ਉਸ ਦੀ ਫਿਲਮ ਐਮਐਸਜੀ ਸ਼ਾਇਦ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਫਿਲਮ ਆਪਸੀ ਭਾਈਚਾਰਕ ਸਾਂਝ ਵਿੱਚ ਦਰਾੜ ਪਾਉਣ ਦਾ ਕੰਮ ਕਰੇਗੀ ਉਸ ਤੇ ਪਹਿਲਾਂ ਹੀ ਰੋਕ ਲਾ ਦੇਣੀ ਚਾਹੀਦੀ ਹੈ। ਸੁਪਰੀਮ ਕੋਰਟ ਵੱਲੋਂ ਵੀ ਇਸ ਫਿਲਮ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।ਪਰ ਜੇਕਰ ਇਹ ਫਿਲਮ ਪੰਜਾਬ ਦੇ ਸਿਨੇਮਾਘਰਾਂ ਵਿਚ ਲੱਗੀ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਫਿਲਮ ਵਿੱਚ ਸਿੱਖਾਂ ਦਾ ਕਿਰਦਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਸਹਿਣਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਸ ਫਿਲਮ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ।

ਸ਼ੇਅਰ