ਮਾਜਰੀ, 1 ਸਤੰਬਰ (ਜਗਦੇਵ ਸਿੰਘ  )

ਲੋਕ ਹਿੱਤ ਮਿਸ਼ਨ ਦੇ ਧਾਰਮਿਕ ਵਿੰਗ ਵੱਲੋਂ ‘ਦਸਤਾਰ ਸਜਾਓ, ਸ਼ਾਨ ਵਧਾਓ, ਮੁਹਿੰਮ ਤਹਿਤ ਪਿੰਡ ਅੰਦਹੇੜੀ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਸੰਸਥਾਂ ਵੱਲੋਂ ਨੌਜਵਾਨਾਂ ਤੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਅਤੇ ਛੋਟੇ ਬੱਚਿਆਂ ਦੇ ਗੁਰਮਤਿ ਗਿਆਨ ਸਬੰਧੀ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਨੌਜਵਾਨਾਂ ਤੇ ਬੱਚਿਆਂ ਦੇ ਗਰੁੱਪਾਂ ਵਿੱਚੋਂ ਅੱਵਲ ਰਹਿਣ ਵਾਲਿਆਂ ਦਾ ਟਰਾਫ਼ੀਆਂ ਤੇ ਨਗਦ ਇਨਾਮ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਪ੍ਰੋਗਰਾਮ ‘ਚ ਭਾਗ ਲੈਣ ਸਮੂਹ ਬੱਚਿਆਂ ਨੂੰ ਵੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਮਿਸ਼ਨ ਪ੍ਰਬੰਧਕ ਰਵਿੰਦਰ ਸਿੰਘ ਰਵੀ ਪੜ੍ਹੋਲ ਅਤੇ ਰਵਿੰਦਰ ਸਿੰਘ ਵਜੀਦਪੁਰ ਨੇ ਸਮੂਹ ਸੰਗਤਾਂ, ਪ੍ਰਬੰਧਕਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਸਿੰਘ ਪਟਵਾਰੀ, ਗਿਆਨੀ ਮਹਿੰਦਰ ਸਿੰਘ, ਦਾਰਾ ਸਿੰਘ ਮਾਜਰੀ, ਗੁਰਪਾਲ ਸਿੰਘ ਅੰਦਹੇੜੀ, ਹਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਨੇ ਵੀ ਵਿਸ਼ੇਸ ਸੇਵਾ ਨਿਭਾਈ।

ਸ਼ੇਅਰ