ਚੰਡੀਗੜ੍ਹ 01 ਸਤੰਬਰ (ਹਰਬੰਸ ਸਿੰਘ)

ਚੰਡੀਗੜ੍ਹ ਵਿਖੇ ਸਮਾਜਿਕ ਸੁਰੱਖਿਆ ਨੂੰ ਲੈ ਕੇ ਪ੍ਰਦਾਨ ਕੀਤੀ ਜਾਣ ਵਾਲੀ ਪੇਸ਼ਨ ਸਕੀਮ ਜਿਵੇ ਬੁਢਾਪਾ ਪੇਸ਼ਨ, ਵਿਧਵਾ ਪੇਸ਼ਨ ਅਤੇ ਵਿਕਲਾਂਗ ਪੇਸ਼ਨ ਕੇਵਲ 1000 ਹੈ । ਪਿਛਲੇ ਲੰਬੇ ਸਮੇ਼ ਤੋ ਪੇਨਸ਼ਨ ਵਿਚ ਵਾਧੇ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸ਼ਲ ਵੱਲੋ ਪੈਨਸ਼ਨਰਾਂ ਨੂੰ ਨਜ਼ਰਅੰਦਾਜ ਹੀ ਕੀਤਾ ਜਾ ਰਿਹਾ ਹੈ । ਵੱਧਦੀ ਮਹਿੰਗਾਈ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਖੇ ਪੇਨਸ਼ਨ ਵਿਚ ਵਾਧਾ 1000 ਤੋ ਵਧਾ ਕੇ 5000 ਰੁਪਏ ਹੋਣੀ ਚਾਹੀਦੀ ਹੈ ਇਸ ਲਈ ਸਮਾਜ ਸੇਵੀ ਜਸਵਿੰਦਰ ਸਿੰਘ ਲੱਕੀ ਦੁਆਰਾ ਬੁਜਰੁਗ, ਵਿਧਵਾ ਅਤੇ ਵਿਕਲਾਂਗ ਦੀ ਪੇਸ਼ਨ ਨੂੰ ਵਧਾਉਣ ਲਈ ਮੁਹਿੰਮ “ ਇੱਕ ਮੁਹਿੰਮ ਬਜੁਰਗਾਂ ਦੇ ਨਾਮ ” ਦੀ ਸੁਰੂਆਤ ਚੰਡੀਗੜ੍ਹ ਲੇਕ ਤੇ ਪ੍ਰਦਰਸ਼ਨ ਕਰਕੇ ਕੀਤੀ ਹੈ । ਇੱਥੇ ਜਸਵਿੰਦਰ ਲੱਕੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਰਗੇ ਵੱਡੇ ਰਾਜਾਂ ਵਿਚ ਪੇਸ਼ਨ (ਪੰਜਾਬ ਵਿਚ 1500) ਤੇ (ਹਰਿਆਣਾ ਵਿਚ 3000) ਰੁਪਏ ਹੈ ਜੋ ਕਿ ਚੰਡੀਗੜ੍ਹ ਨਾਲੋ ਤਿੰਨ ਗੁਣਾ ਵੱਧ ਹੈ ਤੇ ਚੰਡੀਗੜ੍ਹ ਇਨ੍ਹਾਂ ਦੋਨਾਂ ਰਾਜਾਂ ਦੀ ਰਾਜਧਾਨੀ ਹੋਣ ਦੇ ਬਾਵਜੂਦ ਇੱਥੇ ਪੈਨਸ਼ਨ ਪਿੱਛਲੇ ਕਈ ਸਾਲਾਂ ਤੋ ਸਿਰਫ 1000 ਰੁਪਏ ਹੀ ਹੈ ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਇੱਥੇ ਮੈ ਚੰਡੀਗੜ੍ਹ ਪ੍ਰਸਾਸ਼ਨ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਕੋਈ ਵਿਅਕਤੀ 1000 ਰੁਪਏ ਦੀ ਪੇਨਸ਼ਨ ਨਾਲ ਪੂਰਾ ਮਹੀਨਾ ਗੁਜਾਰਾ ਕਰ ਸਕਦਾ ਹੈ ਕਿਉ਼ਕਿ ਬਹੁਤ ਪੈਨਸ਼ਨਰ ਸਿਰਫ ਤੇ ਸਿਰਫ ਆਪਣੀ ਪੇਨਸ਼ਨ ਤੇ ਹੀ ਨਿਰਭਰ ਹਨ । ਮੈ ਆਪਣੇ ਸਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਸੀ਼ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੀਏ ਕਿਉ਼ਕਿ ਬਜੁਰਗ ਸਾਡੇ ਹਰ ਇੱਕ ਦੇ ਪਰਿਵਾਰ ਵਿਚ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੇ ਬਜਰੁਗਾਂ ਦੇ ਹੱਕਾਂ ਲਈ ਉਨ੍ਹਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ ਕਿਉਂਕਿ ਕਲ੍ਹ ਅਸੀ ਵੀ ਇਸ ਦੌਰ ਤੋ ਗੁਜਰਨਾ ਹੈ ਇਸ ਲਈ ਆਓ ਆਪਾਂ ਸਾਰੇ ਰੱਲ ਕੇ ਇਸ ਮੁਹਿੰਮ ਨੂੰ ਮਜਬੂਤ ਕਰੀਏ ਤੇ ਚੰਡੀਗੜ੍ਹ ਪ੍ਰਸਾਸਨ ਤੇ ਦਬਾਅ ਬਣਾਈਏ ਤਾਂ ਕਿ ਸਾਡੇ ਬਜੁਰਗਾਂ ਦੀ ਪੈਨਸ਼ਨ ਵਿਚ ਵਾਧਾ ਹੋ ਸਕੇ ਤੇ ਸਾਡੇ ਪੈਨਸਨਰ ਆਪਣਾ ਜੀਵਨ ਵਧੀਆਂ ਵਤੀਤ ਕਰ ਸਕਣ।

ਸ਼ੇਅਰ