ਕੁਰਾਲੀ 31ਅਗਸਤ (ਜਗਦੇਵ ਸਿੰਘ)

ਅੱਜ ਹਲਕਾ ਖਰੜ ਦੇ ਨਾਮਵਰ ਆਗੂ ਜਗਦੇਵ ਸਿੰਘ ਮਲੋਆ ਵੱਲੋਂ ਨਿਊ ਚੰਡੀਗੜ੍ਹ ਸਥਿਤ ਬਰਾੜ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ।ਜਿਸ ਵਿੱਚ ਉਹਨਾਂ ਦੇ ਵੱਲੋਂ ਜਿਲਾ ਮੋਹਾਲੀ ਦੇ ਸਾਰੇ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਇੱਕ ਜਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਜਥੇਬੰਦੀ ਦਾ ਨਾਮ” ਪਲਸ “ਜਥੇਬੰਦੀ ਹੈ ਮਤਲਬ ਪੰਜਾਬ ਯੂਥ ਸੇਵਾ ਸੰਗਠਨ ਹੈ। ਇਹ ਜਥੇਬੰਦੀ ਜ਼ਿਲਾ ਮੋਹਾਲੀ ਵਿੱਚ ਖਾਸ ਕਰਕੇ ਹਲਕਾ ਖਰੜ ਵਿੱਚ ਭਰਿਸ਼ਟਾਚਾਰ, ਨਸ਼ਾ ਅਤੇ ਸਰਕਾਰ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਕਰੇਗੀ। ਇਹ ਸਮੇਂ ਸਮੇਂ ਤੇ ਪੰਥਕ ਵਿਚਾਰਧਾਰਾ ਤੇ ਵੀ ਕੰਮ ਕਰੇਗੀ। ਉਹਨਾਂ ਕਿਹਾ ਕਿ ਇਹ ਜਥੇਬੰਦੀ ਜਿਸ ਦਾ ਨਾਮ “ਪਲਸ” ਹੈ ਤੇ ਇਹ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਕੰਮ ਕਰੇਗੀ। ਉਹਨਾਂ ਦੱਸਿਆ ਕਿ ਇਸ ਜਥੇਬੰਦੀ ਦੀ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸਦੇ ਬਾਕੀ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਇਸ ਜਥੇਬੰਦੀ ਦੀ ਜਰੂਰਤ ਕਿਉਂ ਪਈ? ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਇਸ ਜਥੇਬੰਦੀ ਦੀ ਜਰੂਰਤ ਇਸ ਕਰਕੇ ਪਈ ਕਿਉਂਕਿ ਜੋ ਵੀ ਸਰਕਾਰ ਆਉਂਦੀ ਹੈ ਉਹ ਦਿੱਲੀ ਦੇ ਦਰ ਤੋਂ Door Men ਬਣ ਕੇ ਕੰਮ ਕਰਦੀ ਹੈ, ਜਦ ਕਿ ਆਮ ਪੰਜਾਬੀਆਂ ਦੀਆ ਅਤੇ ਪੰਜਾਬ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ।ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਥੇਬੰਦੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸੋਨੀ ਖੇੜਾ ,ਛਿੰਦਾ ਸਿਆਮੀਪੁਰ ,ਹਰਪ੍ਰੀਤ ਸਿੰਘ ਹੈਪੀ ਦਰਸ਼ਨ ਧਨਾਸ, ਸਵਰਨਜੀਤ ,ਹੁਸ਼ਿਆਰਪੁਰ, ਅਮਨ ਮਸਤਗੜ ,ਜਗਤਾਰ ਅਤੇ ਹੋਰ ਮੈਂਬਰ ਅਤੇ ਸਹਿਯੋਗੀ ਸੱਜਣ ਹਾਜ਼ਰ ਸਨ।

ਸ਼ੇਅਰ