ਕੁਰਾਲੀ, 31 ਅਗਸਤ (ਜਗਦੇਵ ਸਿੰਘ)

ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ , ਖੇਡ ਪ੍ਰਮੋਟਰ ਅਤੇ ਉੱਘੇ ਸਮਾਜ ਸੇਵੀ ਸਵਰਗਵਾਸੀ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਯਾਦ ਵਿੱਚ ਅੱਜ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਚੈੜੀਆਂ ਵੱਲੋਂ ਗ੍ਰਾਮ ਪੰਚਾਇਤ ਚੈੜੀਆਂ ਅਤੇ ਜ਼ੈਲਦਾਰ ਚੈੜੀਆਂ ਦੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਪਿੰਡ ਦੀ ਸਰਪੰਚ ਕੁਲਵੰਤ ਕੌਰ ਅਤੇ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਦੀ ਦੇਖ ਰੇਖ ਅਧੀਨ ਚੈੜੀਆਂ ਦੇ ਗੁਰੂਦੁਆਰਾ ਸਾਹਿਬ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ ਰਾਮ ਬਲੱਡ ਸੈਂਟਰ ਖਮਾਣੋਂ ਤੋਂ ਆਈ ਟੀਮ ਵੱਲੋਂ 252 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਨਰਿੰਦਰ ਸਿੰਘ ਚੇਅਰਮੈਨ ਮਿਲਕ ਪਲਾਂਟ ਪੰਜਾਬ ਨੇ ਕਿਹਾ ਗਿਆ ਇਹੋ ਜਿਹੇ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਖੂਨਦਾਨ ਮਹਾ ਕਲਿਆਣ , ਅਤੇ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਨਵਜੀਤ ਸਿੰਘ ਨਵੀ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਖੂਨਦਾਨ ਹਰੇਕ ਨੌਜਵਾਨ ਨੂੰ ਦਾਨ ਕਰਨਾ ਚਾਹੀਦਾ ਹੈ, ਇਸ ਮੌਕੇ ਜੀਤੀ ਤੱਕੀ ਪੁਰ,ਰਣਜੀਤ ਸਿੰਘ ਕਾਕਾ, ਕੁਲਵੀਰ ਸਿੰਘ ਮਾਵੀ, ਉਮਿੰਦਰ ਸਿੰਘ ਉਮਾ ,ਬਬਲਾ ਸਰਪੰਚ ਗੋਸਲਾਂ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਸਤਨਾਮ ਸਿੰਘ ਬਾਹਮਣ ਮਾਜਰਾ, ਜੱਗੀ ਪਡਿਆਲਾ,ਜਗਮੋਹਣ ਸਿੰਘ ਗੱਗੂ, ਰਾਣਾ ਕੰਗ, ਸੁਖਵਿੰਦਰ ਸਿੰਘ ਬਿੰਦਰਖ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਕਲੱਬਾਂ, ਧਾਰਮਿਕ ਸੰਸਥਾਵਾਂ, ਖਿਡਾਰੀਆਂ, ਪੱਤਰਕਾਰਾਂ ਅਤੇ ਮਰਹੂਮ ਜ਼ੈਲਦਾਰ ਚੈੜੀਆਂ ਦੇ ਦੋਸਤਾਂ ਮਿੱਤਰਾਂ ਨੇ ਵਧ ਚੜ੍ਹ ਕੇ ਖੂਨਦਾਨ ਕਰਕੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

ਸ਼ੇਅਰ