ਕੁਰਾਲੀ 29 ਅਗਸਤ (ਜਗਦੇਵ ਸਿੰਘ)-
ਸਾਬਕਾ ਚੈਅਰਮੈਨ ਨਰਿੰਦਰ ਮਾਵੀ ਤੇ ਸਮਾਜ ਸਰਬਜੀਤ ਸਿੰਘ ਚੈੜੀਆਂ ਨੇ ਕਿਹਾ ਹੈ ਕਿ ਭਾਜਪਾ ਦੀ ਸਾਂਸਦ ਕੰਗਨਾ ਰਣੌਤ ਮਾਨਸਿਕ ਰੋਗੀ ਹੈ ਅਤੇ ਭਾਜਪਾ ਨੂੰ ਇਸ ਦਾ ਕਿਸੇ ਚੰਗੇ ਹਸਪਤਾਲ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੀਆਂ ਹਰਕਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕੰਗਨਾ ਦੇ ਦਿਮਾਗ਼ ਵਿਚ ਪੰਜਾਬ ਦੇ ਸਿੱਖਾਂ ਪ੍ਰਤੀ ਨਫ਼ਰਤ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਅੱਤਵਾਦੀ-ਵੱਖਵਾਦੀ ਕਹਿ ਕੇ ਭੰਡਦੀ ਰਹੀ ਹੈ ਅਤੇ ਕਿਸਾਨ ਔਰਤਾਂ ਨੂੰ 100 100 ਰੁ. ‘ਤੇ ਵਿਕਣ ਵਾਲੀਆਂ ਔਰਤਾਂ ਕਹਿ ਕੇ ਸੰਬੋਧਨ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮੀ ਅਦਾਕਾਰਾ ਦੀ ਨਫ਼ਰਤ ਭਰੀ ਸੋਚ ਦੇ ਬਾਵਜੂਦ ਭਾਜਪਾ ਨੇ ਇਸ ਨੂੰ ਐਮ. ਪੀ. ਦੀ ਟਿਕਟ ਦਿੱਤੀ, ਜਿਸ ਕਾਰਨ ਇਸ ਦੇ ਹੌਸਲੇ ਹੋਰ ਵੱਧ ਗਏ ਅਤੇ ਹੁਣ ਇਹ ਸਮਾਜ ਅੰਦਰ ਅੱਗ -ਲਗਾਉਣ ਦੇ ਮਨਸੂਬਿਆਂ ਨੂੰ ਆਪਣੇ ਨਫ਼ਰਤ ਭਰੋ ਬਿਆਨਾਂ ਰਾਹੀਂ ਹਕੀਕਤ ਵਿਚ ਬਦਲਣ ਲੱਗ ਪਈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵਲੋਂ ਇਤਿਹਾਸ ਤੋਂ ਕੋਰੀ ਹੋਣ ਦੇ ਬਾਵਜੂਦ ਐਮਰਜੈਂਸੀ ਫਿਲਮ ਬਣਾਉਣਾ ਇਸ ਦੀ ਸਿੱਖਾਂ ਪ੍ਰਤੀ ਨਫ਼ਰਤ ਭਰੀ ਸੋਚ ਦਾ ਪ੍ਰਗਟਾਵਾ ਹੈ ਕਿਉਂਕਿ ਫ਼ਿਲਮ ‘ਚ ਇਸ ਨੇ ਸਿੱਖਾਂ ਦੀ ਭੂਮਿਕਾ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਐਮਰਜੈਂਸੀ ਫ਼ਿਲਮ ‘ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਐਮਰਜੈਂਸੀ ਦੇ ਖ਼ਿਲਾਫ਼ ਸੰਘਰਸ਼ ਹੀ ਪੰਜਾਬੀਆਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਲੜਿਆ ਹੈ ਅਤੇ ਇਸ ਦੌਰਾਨ ਪੰਜਾਬੀਆਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪਿਆ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੰਗਨਾ ਰਣੋਤ ਦੀਆਂ ਦੇਸ਼ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਨੱਥ ਪਾਏ। ਇਸ ਮੌਕੇ ਸਾਬਕਾ ਚੈਅਰਮੈਨ ਨਰਿੰਦਰ ਮਾਵੀ ਤੇ ਸਮਾਜ ਸਰਬਜੀਤ ਸਿੰਘ ਚੈੜੀਆਂ ਕਿਹਾ ਕਿ ਕੰਗਣਾ ਰੋ ਦੀ ਫਿਲਮ ਤੇ ਪੰਜਾਬ ਵਿੱਚ ਰੋਕ ਲਗਾਉਣੀ ਚਾਹੀਦੀ ਹੈ ਇਹ ਫਿਲਮ ਪੰਜਾਬ ਚ ਮਾਹੌਲ ਖਰਾਬ ਕਰ ਸਕਦੀ ਹੈ।
















