ਮੁੱਲਾਂਪੁਰ ਗ਼ਰੀਬਦਾਸ,29 ਅਗਸਤ (ਜਗਦੇਵ ਸਿੰਘ)

ਪਿੰਡ ਪੜ੍ਹਛ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੁਆਰਾ ਗੁੱਗਾ ਨੌਮੀ ਮੌਕੇ ਤੇ ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਕੁਸ਼ਤੀ ਦੰਗਲ ਵਿਚ ਵੱਖ—ਵੱਖ ਪਹਿਲਵਾਨਾਂ ਵਲੋਂ ਆਪਣੇ ਜ਼ੌਹਰ ਵਿਖਾਏ ਗਏ।ਜਿਸ ਵਿਚ ਝੰਡੀ ਦੀ ਕੁਸ਼ਤੀ ਅਮਰੀਕ ਪੜ੍ਹਛ ਅਤੇ ਮਨਜੀਤ ਦਿੱਲੀ ਦੇ ਵਿਚਕਾਰ ਹੋਈ ਤੇ ਜਿਸ ਵਿਚ ਅਮਰੀਕ ਪੜ੍ਹਛ ਜੇਤੂ ਰਿਹਾ।ਦੂਜੀ ਝੰਡੀ ਦੀ ਕੁਸ਼ਤੀ ਯੋਗੇਸ਼ ਨਾਡਾ ਅਤੇ ਆਸੂ ਪਲਣਪੁਰ ਦੇ ਵਿਚਕਾਰ ਹੋਈ ਤੇ ਇਹ ਕੁਸ਼ਤੀ ਬਰਾਬਰ ਰਹੀ।ਇਸ ਤੋਂ ਇਲਾਵਾ ਮਨਦੀਪ ਪੜ੍ਹਛ ਅਤੇ ਰਾਜਾ ਅਖਾੜਾ ਚੰਡੀਗੜ੍ਹ ਵਿਚ ਕੁਸ਼ਤੀ ਹੋਈ ਤੇ ਜਿਸ ਵਿਚ ਮਨਦੀਪ ਪੜ੍ਹਛ ਜੇਤੂ ਰਿਹਾ।ਇਸ ਮੌਕੇ ਤੇ ਪਹਿਲਵਾਨਾਂ ਨੂੰ ਇਨਾਮ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਕੁਲਦੀਪ ਸਿੰਘ,ਹਰਮੇਸ਼ ਸਿੰਘ,ਅਵਤਾਰ ਸਿੰਘ,ਸੁੱਚਾ ਸਿੰਘ,ਹਰਜਿੰਦਰ ਸਿੰਘ ਲਾਡੀ ਯੂਥ ਆਗੂ,ਜਗਦੀਸ,ਭਾਗ ਸਿੰਘ,ਧਿਆਨ ਸਿੰਘ,ਬਰਿੰਦਰ,ਮੋਨੀ,ਲਾਡੀ,ਭੀਮ,ਸੁਖਮਨ,ਮਨਜੋਤ ਸਿੰਘ,ਪ੍ਰੀਤੂ ਰਾਮ,ਜੱਗੀ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ

ਸ਼ੇਅਰ