ਕੁਰਾਲੀ, 29 ਅਗਸਤ (ਜਗਦੇਵ ਸਿੰਘ)

ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਸਵ: ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਸਵ: ਪਰਦੀਪ ਛਾਬੜਾ ਦੀ ਨਿਘੀਂ ਯਾਦ ਵਿੱਚ ਵਿਸ਼ਾਲ ਖੂਨਦਾਨ ਅਤੇ ਸ਼ੂਗਰ ਟੈਸਟ ਕੈਂਪ 31 ਅਗਸਤ ਦਿਨ ਸ਼ਨੀਵਾਰ ਨੂੰ ਸ਼੍ਰੀ ਸੱਤਿਆ ਨਾਰਾਇਣ ਮੰਦਿਰ ਮਟੌਰ (ਮੋਹਾਲੀ) ਵਿਖੇ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਪਰਮਦੀਪ ਬੈਦਵਾਣ ਅਤੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਇਸ ਕੈਂਪ ’ਚ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਬਲੱਡ ਸੈਂਟਰ ਤੋਂ ਆਈ ਡਾਕਟਰਾਂ ਦੀ ਟੀਮ ਵਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਜਾਵੇਗਾ । ਉਹਨਾਂ ਇਹ ਵੀ ਦੱਸਿਆ ਕਿ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਲੈਕੇ ਦੁਪਹਿਰ 2 ਵਜੇ ਤੱਕ ਰਹੇਗਾ ਅਤੇ ਹਰ ਖੂਨਦਾਨੀ ਨੂੰ ਪ੍ਰਮਾਣ ਪੱਤਰ, ਇੱਕ ਹੌਸਲਾ ਅਫਜ਼ਾਈ ਸਨਮਾਨ ਚਿੰਨ੍ਹ ਤੇ ਵਧੀਆ ਸਿਹਤਮੰਦ ਨਾਸ਼ਤਾ ਕਲੱਬ ਵਲੋਂ ਦਿੱਤਾ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਨੋਰਥਵੈਲ ਪੈਥ ਲੈਬ ਦੀ ਟੀਮ ਵੱਲੋਂ ਫਰੀ ਸ਼ੂਗਰ ਟੈਸਟ ਕੀਤੇ ਜਾਣਗੇ । ਉਨ੍ਹਾਂ ਸਵੈ-ਇੱਛੁਕ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ’ਚ ਵੱਡੀ ਗਿਣਤੀ ’ਚ ਪਹੁੰਚ ਕੇ ਖੂਨਦਾਨ ਕਰੋ ਤਾਂ ਜੋ ਅਤਿ ਕੀਮਤੀ ਜਿੰਦਗੀਆਂ ਬਚਾਉਣ ’ਚ ਅਸੀਂ ਵੀ ਸਹਿਯੋਗੀ ਬਣ ਸਕੀਏ ।

ਸ਼ੇਅਰ