ਕੁਰਾਲੀ, 29 ਅਗਸਤ (ਜਗਦੇਵ ਸਿੰਘ ):
ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਸੰਤੋਸ਼ ਸ਼ਰਮਾ, ਮੈਨੇਜਰ ਸ਼੍ਰੀਮਾਨ ਅਮਨ ਸ਼ਰਮਾ ਅਤੇ ਖਜ਼ਾਨਚੀ ਸ਼੍ਰੀਮਾਨ ਈਸ਼ ਅੱਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਮਧੂ ਕਾਲੀਆ ਦੀ ਦੇਖ ਰੇਖ ਹੇਠਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਰੂਪ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ । ਇਸ ਦੌਰਾਨ ਨੰਨੇ- ਮੁੰਨੇ ਵਿਦਿਆਰਥੀਆਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਜੀ ਦਾ ਰੂਪ ਧਾਰਨ ਕਰਕੇ ਸਭ ਦੇ ਮਨ ਨੂੰ ਮੋਹ ਲਿਆ ਗਿਆ । ਵਿਦਿਆਰਥੀਆਂ ਦੁਆਰਾ ਗੋਪੀਆਂ ਦਾ ਰੂਪ ਧਾਰਨ ਕਰਕੇ ਅਲੱਗ- ਅਲੱਗ ਤਰ੍ਹਾਂ ਦੇ ਨਾਚ ਪੇਸ਼ ਕੀਤੇ ਗਏ । ਵਿਦਿਆਰਥੀਆਂ ਤੋਂ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਜਵਾਬ ਕਰਦੇ ਹੋਏ ਉਨਾਂ ਦੁਆਰਾ ਦਿਖਾਏ ਮਾਰਗ ਉੱਪਰ ਚੱਲਣ ਦੇ ਆਦੇਸ਼ ਦਿੱਤੇ ਗਏ ਅਤੇ ਸਵਾਲ ਜਵਾਬ ਪ੍ਰਤੀਯੋਗਿਤਾ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਵਿਦਿਆਰਥੀਆਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇਨੂੰ ਮਨਾਉਂਦੇ ਹੋਏ ਬੰਸਰੀ ਸਜਾਈ ਗਈ। ਵੱਡੇ ਵਿਦਿਆਰਥੀਆਂ ਦੁਆਰਾ ਆਪਣੇ ਵਿੱਚ ਲੁਕੀ ਹੋਈ ਕਲਾ ਨੂੰ ਦਿਖਾਉਂਦੇ ਹੋਏ ਕਿ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਉੱਪਰ ਅਲੱਗ -ਅਲੱਗ ਤਰ੍ਹਾਂ ਦੇ ਪੋਸਟਰ ਬਣਾਏ ਗਏ । ਇਸ ਮੌਕੇ ਉੱਪਰ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਵੀ ਕੀਤੇ ਗਏ ਅਖੀਰ ਵਿੱਚ ਸਕੂਲ ਦੀ ਮੁੱਖ ਅਧਿਆਪਿਕਾ ਦੁਆਰਾ ਵਿਦਿਆਰਥੀਆਂ ਨੂੰ ਚੰਗੇ ਕਰਮ ਕਰਨ ਅਤੇ ਜੀਵਨ ਵਿੱਚ ਸਹੀ ਮਾਰਗ ਚੁਣਦੇ , ਬੁਰੀ ਸੰਗਤ ਤੋਂ ਦੂਰ ਰਹਿੰਦੇ ਹੋਏ ਚੰਗੇ ਇਨਸਾਨ ਬਣਨ ਦਾ ਸੰਦੇਸ਼ ਦਿੱਤਾ ਗਿਆ ।
















