ਮਾਜਰੀ 24 ਅਗਸਤ (ਜਗਦੇਵ ਸਿੰਘ)
ਪਿੰਡ ਮੁੱਲਾਪੁਰ ਗਰੀਬਦਾਸ ਵਿਸ਼ਾਲ ਦੰਗਲ ਛਿੰਝ ਸੁਸਾਇਟੀ ਅਤੇ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਟੇਡੀਅਮ ਵਿਖੇ 102ਵਾਂ ਮਹਾਨ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੇਰ ਸਿੰਘ ਮੱਲ ਪ੍ਰਧਾਨ, ਰਵੀ ਸ਼ਰਮਾ, ਗੋਲੂ ਪਹਿਲਵਾਨ, ਸਤਵੀਰ ਸਿੰਘ ਸੱਤੀ, ਕਾਲਾ ਪਹਿਲਵਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ 160 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।
ਇਸ ਵਾਰ ਝੰਡੀ ਦੀ ਪਹਿਲੀ ਕੁਸ਼ਤੀ ਜੱਸਾ ਪੱਟੀ ਅਤੇ ਮਿਰਜਾ ਇਰਾਨ ਦੇ ਵਿਚਕਾਰ ਜਬਰਦਸਤ ਮੁਕਾਬਲਾ 25 ਮਿੰਟ ਹੋਇਆ, ਪ੍ਰੰਤੂ ਕੋਈ ਵੀ ਨਤੀਜਾ ਸਾਹਮਣੇ ਨਾ ਆਇਆ, ਤਾਂ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ। ਦੂਜੀ ਝੰਡੀ ਦੀ ਕੁਸ਼ਤੀ ਮੇਜਰ ਡੇਰਾ ਬਾਬਾ ਨਾਨਕ ਅਤੇ ਵਿਸ਼ਾਲ ਮਾਮੂਪੁਰ ਦੇ ਦਰਿਆਮਨ 20 ਮਿੰਟ ਜਬਰਦਸਤ ਹੋਈ, ਇਸ ਦੌਰਾਨ ਕੋਈ ਨਤੀਜਾ ਸਾਹਮਣੇ ਨਾ ਆਇਆ ਤਾਂ ਪ੍ਰਬੰਧਕਾਂ ਨੇ ਬਾਅਦ ਵਿੱਚ 5 ਮਿੰਟ ਅੰਕਾਂ ਦੇ ਅਧਾਰ ਤੇ ਕੁਸ਼ਤੀ ਕਰਵਾਈ ਗਈ। ਜਿਸ ਵਿੱਚ ਮੇਜਰ ਡੇਰਾ ਬਾਬਾ ਨਾਨਕ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸਤੀ ਤੇ ਕਬਜਾ ਕਰ ਗਿਆ। ਹੋਰ ਝੰਡੀ ਦੀ ਕੁਸਤੀ ਵਿੱਚ ਤਾਲਿਬ ਬਾਬਾ ਫਲਾਹੀ ਨੇ ਸ਼ਿਵਾ ਮਹਾਂਰਾਸ਼ਟਰ ਨੂੰ ਹਰਾਇਆ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਮਨਪ੍ਰੀਤ ਡੂਮਛੇੜੀ ਨੇ ਸਾਹਿਬਦੀਪ ਬਿਗੜਵਾਲ ਨੂੰ, ਜੱਸ ਮਾਮੂਪੁਰ ਨੇ ਦੀਪਾ ਮੁੱਲਾਂਪੁਰ ਨੂੰ, ਕਰਨ ਨੇ ਕ੍ਰਿਸ਼ਨ ਨੂੰ, ਜੋਬਨ ਪੱਟੀ ਨੇ ਮਾਨ ਘੱਗਰ ਸਰਾਏ ਨੂੰ, ਪਰਮਿੰਦਰ ਮੁੱਲਾਂਪੁਰਾ ਨੇ ਵਿਸ਼ਾਲ ਕ੍ਰਮਵਾਰ ਚਿੱਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਰਵੀ ਸ਼ਰਮਾ, ਮਨੋਹਰ ਲਾਲ ਐਂਡ ਕੰਪਨੀ, ਬਿੰਦਾ ਧਨਾਸ, ਸੋਹਣ ਸਿੰਘ ਧਨਾਸ, ਅਕਾਲੀ ਆਗੂ ਸਤਵੀਰ ਸਿੰਘ ਸੱਤੀ, ਸੁਖਵਿੰਦਰ ਸਿੰਘ ਕਾਲਾ ਸਾਬਕਾ ਚੇਅਰਮੈਨ, ਕਾਲਾ ਇਟਲੀ, ਜਸਵੰਤ ਸਿੰਘ ਸਰਪੰਚ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਨਾਹਰ ਸਿੰਘ ਸਰਪੰਚ, ਸਨੀ ਕੈਨੇਡਾ, ਜਸਵੰਤ ਸਿੰਘ ਸਰਪੰਚ, ਨੈਬ ਸਿੰਘ, ਕੇਸਰ ਸਿੰਘ ਧਾਲੀਵਾਲ, ਜਸਵੀਰ ਸਿੰਘ, ਰਣਧੀਰ ਧੀਰਾ, ਜਗਜੀਤ ਬਾਬਾ, ਮੇਜਰ ਚਾਹਲ, ਜੇ. ਜੇ. ਆਇਰਨ ਸਟੋਰ, ਹੈਪੀ ਰਤਵਾੜਾ, ਬਿੰਦਾ ਮਾਵੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦੰਗਲ ਵਿੱਚ ਪੁੱਜੇ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਦੇ ਮੁੱਖ ਸ਼ੇਰ ਸਿੰਘ ਪ੍ਰਧਾਨ, ਗੋਲੂ ਪਹਿਲਵਾਨ, ਰਵੀ ਸ਼ਰਮਾ, ਮੇਜਰ ਸਿੰਘ, ਅਵਤਾਰ ਸਿੰਘ, ਤਰਲੋਚਨ ਪੂਨੀਆਂ, ਮਨਪ੍ਰੀਤ ਸਿੰਘ ਮੰਨਾ, ਬਲਕਾਰ ਸਿੰਘ, ਅਸ਼ਵਨੀ ਗੁਪਤਾ, ਅਮਰੀਕ ਸਿੰਘ ਚਾਹਲ, ਸੋਰਵ ਗੁਪਤਾ, ਸਤਵੀਰ ਪੂੰਨੀਆਂ, ਜਤਿੰਦਰ ਸਿੰਘ ਧਾਲੀਵਾਲ, ਬਲਕਾਰ ਬੱਲੀ, ਅਮਨ ਗੁਪਤਾ, ਰਾਜਾ ਪੂਨੀਆਂ, ਰੂਬੀ ਚਾਹਲ ਅਤੇ ਕਾਲਾ ਚਾਹਲ , ਚੰਨੀ ਧਾਲੀਵਾਲ, ਗੁਰਮੀਤ ਸਿੰਘ ਰੋਡਾ ਸਰਪੰਚ, ਜਸਵੀਰ ਸਿੰਘ ਕਾਕਾ, ਰਾਜੀ ਪੰਚ, ਸ਼ੇਰੀ ਚਾਹਲ, ਬੱਲੀ ਚਾਹਲ, ਵਰਿੰਦਰ ਸਿੰਘ, ਅਮਰੀਕ ਸਿੰਘ ਚਾਹਲ, ਅਵਤਾਰ ਸਿੰਘ ਆਦਿ ਹਾਜਰ ਸਨ।
















