ਕੁਰਾਲੀ 16 ਅਗਸਤ ( ਜਗਦੇਵ ਸਿੰਘ )
ਕੁਰਾਲੀ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਆਣਾ ਦਾ ਪ੍ਰਸਿੱਧ ਸਲਾਨਾ ਮੇਲਾ 4 ਅਤੇ 5 ਸਤੰਬਰ ਨੂੰ ਡੇਰਾ ਮੁਖੀ ਮਹੰਤ ਧੰਨਰਾਜ ਗਿਰ ਜੀ ਮਹਾਰਾਜ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਲਾਨਾ ਮੇਲੇ ਦਾ ਪੋਸਟਰ ਅੱਜ ਡੇਰਾ ਗੁਸਾਈਆਣਾ ਵਿਖੇ ਡੇਰੇ ਦੇ ਮੁਖੀ ਮਹੰਤ ਧੰਨਰਾਜ ਗਿਰ ਜੀ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਸੀਨੀਅਰ ਕਾਂਗਰਸ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਕੌਸਲਰ ਬਹਾਦਰ ਸਿੰਘ ਓਕੇ, ਕੌਸਲਰ ਨੰਦੀਪਾਲ ਬਾਂਸਲ, ਕੌਸਲਰ ਖੁਸ਼ਵੀਰ ਸਿੰਘ, ਸਮਾਜ ਸੇਮਵੀ ਜੈ ਸਿੰਘ ਚੱਕਲ ਤੇ ਹੋਰ ਮੁਹਤਬਰਾਂ ਵੱਲੋਂ ਸਾਂਝੇਂ ਤੌਰ ਤੇ ਕੀਤਾ ਗਿਆ। ਇਸ ਸਲਾਨਾ ਮੇਲੇ ਸਾਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਗਾਇਕ ਉਮਿੰਦਰ ਓਮਾ ਨੇ ਦੱਸਿਆ ਕਿ 4 ਸਤੰਬਰ ਨੂੰ ਮਾਤਾ ਦੀ ਚੌਕੀ ਬੁੱਧਵਾਰ ਰਾਤ 8 ਵਜੇ ਸ਼ੁਰੂ ਹੋਵੇਗੀ ਤੇ ਇਸ ਦੌਰਾਨ ਗਾਇਕ ਦੀਪਕ ਰੋਪੜ ਵੱਲੋਂ ਦੇਰ ਰਾਤ ਤੱਕ ਮਾਤਾ ਦਾ ਗੁਣਗਾਣ ਕੀਤਾ ਜਾਵੇਗਾ ਅਤੇ 5 ਸਤੰਬਰ ਦਿਨ ਵੀਰਵਾਰ ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕ ਭੂਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਦੀ ਜੋੜੀ, ਹਰਵਿੰਦਰ ਨੂਰਪਰੀ ਤੇ ਦਵਿੰਦਰ ਦਿਓਲ ਦੀ ਜੋੜੀ, ਲਖਵੀਰ ਲੱਖਾ ਤੇ ਜਸਪ੍ਰੀਤ ਜੱਸੀ, ਸਰਬਜੀਤ ਮੱਟੂ, ਜਸਮੇਰ ਮੀਆਂਪੁਰ, ਰਾਹੀ ਮਾਣਕਪੁਰ ਸ਼ਰੀਫ, ਕਰਮਾ ਰੋਪੜ ਵਾਲਾ, ਤਰਿੰਦਰ ਤਾਰਾ, ਰਤਨ ਬਾਈ ਅਤੇ ਹੋਰ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਾਜਰੀ ਲੁਆਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਦੌਰਾਨ ਸ਼ਾਮ 5 ਵਜੇ ਵਿਸ਼ਾਲ ਕੁਸ਼ਤੀ ਦੰਗਲ ਵਾ ਕਰਵਾਇਆ ਜਾ ਰਿਹਾ ਹੈ। ਇਸ ਮੋਕੇ ਹੋਰਨਾਂ ਤੋਂ ਇਲਾਵਾ, ਪ੍ਰਦੀਪ ਕੁਮਾਰ ਰੂੜਾ ਸਾਬਕਾ ਕੌਸਲਰ, ਜੈ ਸਿੰਘ ਚੱਕਲਾਂ, ਬਿੱਟੂ ਬਾਜਵਾ , ਚਮਨ ਲਾਲ, , ਤਰਿੰਦਰ ਤਾਰਾ, ਮੁਕੇਸ਼ ਰਾਣਾ, ਬਿੱਟੂ ਰਾਜੇਮਾਜਰੀਆ ਸਮੇਤ ਸ਼ਹਿਰ ਦੇ ਮੁਹਤਬਰ ਆਗੂ ਹਾਜਿਰ ਸਨ।
















