ਚੰਡੀਗੜ੍ਹ 06 ਅਗਸਤ (ਹਰਬੰਸ ਸਿੰਘ)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਯਮੁਨਾਨਗਰ ਜਿਲ੍ਹੇ ਦੇ ਕਪਾਲ ਮੋਚਨ ਵਿਚ 3.80 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇ੧ ਅਤੇ ਇੰਟਰਮੀਡਇਏਟ ਪੰਪਿੰਗ ਸਟੇਸ਼ਨ (ਆਈਪੀਐਸ) ਦੇ ਨਿਰਮਾਣ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੋਪਾਲ ਮੋਚਨ ਅਤੇ ਸੋਮਸਰ ਮੋਚਨ, ਕਪਾਲ ਮੋਚਨ ਵਿਚ ਹਰ ਸਾਲ ਕਾਰਤਿਕ ਮੇਲੇ ਦੌਰਾਨ ਲਗਭਗ 4.50 ਲੱਖ ਤੀਰਥਯਾਤਰੀ ਅਤੇ ਸੈਨਾਨੀ ਆਉਂਦੇ ਹਨ।
ਇਸ ਮਹਤੱਵਪੂਰਨ ਕਦਮ ਦਾ ਉਦੇਸ਼ ਇਸ ਪਵਿੱਤਰ ਤੀਰਥ ਸਥਾਨ ‘ਤੇ ਸਵੱਛਤਾ ਅਤੇ ਪਬਲਿਕ ਸਿਹਤ ਬੁਨਿਆਦੀ ਢਾਂਚੇ ਨੁੰ ਵਧਾਉਣਾ ਹੈ। ਇਸ ਪਰਿਯੋਜਨਾ ਦਾ ਲਾਗੂ ਕਰਨ ਮਹਾਗ੍ਰਾਮ ਯੋਜਨਾ ਤਹਿਤ ਇਕ ਵਿਸ਼ੇਸ਼ ਮਾਮਲੇ ਵਜੋ ਕੀਤਾ ਜਾਵੇਗਾ। ਇਹ ਫੈਸਲਾ ਨਾਗਰਿਕ ਦੇ ੧ੀਵਨ ਦੀ ਗੁਣਵੱਤਾ ਵਿਚ ਸੁਧਾਰ ਅਤੇ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਸੁਰੱਖਿਅਤ ਕਰਨ ਲਈ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।