ਨਿਊ ਚੰਡੀਗੜ੍ਹ 04 ਅਗਸਤ (ਸਤਨਾਮ ਸਿਸਵਾਂ)
ਨਵਾਂਗਾਓਂ ਥਾਣੇ ਦੇ ਇੰਚਾਰਜ ਇੰਸਪੈਕਟਰ ਜੈਦੀਪ ਜਾਖੜ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਲੈ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲੀਸ ਚੌਕਸ ਹੈ। ਜ਼ਿਲ੍ਹਾ ਮੁਹਾਲੀ ਦੇ ਨਵ-ਨਿਯੁਕਤ ਏ.ਵਾਈ.ਪੀ ਦੀਪਕ ਪਾਰੀਕ ਅਤੇ ਡੀਐਸਪੀ ਸਿਟੀ-1 ਮੋਹਿਤ ਅਗਰਵਾਲ ਦੀਆਂ ਹਦਾਇਤਾਂ ’ਤੇ ਇੰਸਪੈਕਟਰ ਜੈਦੀਪ ਜਾਖੜ ਨੇ ਆਪਣੀ ਪੁਲੀਸ ਟੀਮ ਨੂੰ ਏ.ਐਸ.ਆਈ ਰਾਮ ਸਿੰਘ, ਹੌਲਦਾਰ ਸੰਚਤ ਐਸਆਈ ਜਸਵੀਰ ਕੌਰ ਸਮੇਤ ਸੁਤੰਤਰਤਾ ਦਿਵਸ ਦੇ ਸਮਾਗਮਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਲਈ ਭੇਜਿਆ ਹੈ ਅਤੇ ਟ੍ਰੈਫਿਕ ਪੁਲਿਸ ਦੇ ਕਮਲਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਨਾਡਾ ਪੁਲ ਨਵਾਂਗਾਓਂ ਵਿਖੇ ਪੁਲਿਸ ਨਾਕਾ ਲਗਾ ਕੇ ਹਰ ਸ਼ੱਕੀ ਵਿਅਕਤੀ ਅਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨਯਾਗਾਂਵ ਪੁਲਿਸ ਦਾ ਖੁਫੀਆ ਤੰਤਰ ਉਦੋਂ ਤੋਂ ਹੀ ਜ਼ਿਲ੍ਹੇ ਵਿੱਚ ਸਰਗਰਮ ਸੀ। ਇਸ ਦੇ ਨਾਲ ਹੀ ਪੁਲਿਸ ਰਾਤ ਦੇ ਸਰਚ ਅਪ੍ਰੇਸ਼ਨ ਅਤੇ ਸਿਲਿਗ ਪਲਾਨ ਤਹਿਤ ਵਾਹਨਾਂ ਦੀ ਨਾਕਾਬੰਦੀ ਕਰ ਰਹੀ ਹੈ। ਸੁਤੰਤਰਤਾ ਦਿਵਸ ਮੌਕੇ ਸ਼ਨੀਵਾਰ ਨੂੰ ਹੀ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
















