ਚੰਡੀਗੜ੍ਹ 6 ਜੁਲਾਈ (ਹਰਬੰਸ ਸਿੰਘ)
ਧਰਮ ਦੀ ਚਾਦਰ ਸਤਿਗੁਰੂ ਤਿਲਕ ਜੰਜੂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਹਾਦਤ ਦੀ ਸਤਾਬਦੀ ਸਾਕਾ ਏ ਚਾਂਦਨੀ ਚੌਂਕ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ 11 ਜੁਲਾਈ 2025 ਨੁੰ ਗੁਰਦੁਆਰਾ ਗੁਰੂ ਕਾ ਮਹਿਲ ਸ਼੍ਰੀ ਆਨੰਦਪੁਰ ਸਾਹਿਬ ਤੋ ਸਵੇਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰਿਆ ਦੀ ਅਗਵਾਈ ਹੇਠ ਆਰੰਭ ਹੋਵੇਗਾ। ਇਸ ਮੌਕੇ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਇਤਿਹਾਸ ਨੁੰ ਯਾਦ ਕਰਦਿਆਂ ਜਿਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜ ਸਿੰਘਾਂ ਸਮੇਤ 11 ਜੁਲਾਈ 1675 ਨੂੰ ਧਰਮ ਬਚਾਉਣ ਲਈ ਦਿੱਲੀ ਵੱਲ ਚੱਲੇ ਸਨ, ਇਹ ਨਗਰ ਕੀਰਤਨ ਉਸੇ ਰਸਤੇ 11 ਜੁਲਾਈ 2025 ਨੁੰ ਗੁਰਦੁਆਰਾ ਗੁਰੂ ਕਾ ਮਹਿਲ ਸ਼੍ਰੀ ਆਨੰਦਪੁਰ ਸਾਹਿਬ ਤੋ ਸਵੇਰੇ ਆਰੰਭ ਹੋ ਕੇ ਵੱਖੋ ਵੱਖ ਅਸਥਾਨਾ ਤੋ ਹੁੰਦੇ ਹੋਏ ਸ਼ਾਮੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, 12 ਜੁਲਾਈ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਜੀਜ਼ਦ ਵਿਖੇ, 13 ਜੁਲਾਈ ਨੂੰ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਵਿਖੇ ਰਾਤਰੀ ਵਿਸ਼ਰਾਮ ਕਰਨ ਉਪਰੰਤ 14 ਜੁਲਾਈ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਜ਼ਕ ਦਿੱਲੀ ਵਿਖੇ ਸੰਪੂਰਨਤਾ ਸਮਾਪਤੀ ਹੋਵੇਗੀ। ਇਸ ਨਗਰ ਕੀਰਤਨ ਦੇ ਪੋਸਟਰ ਅਤੇ ਫਲੈਕਸਾਂ ਸੰਤ ਮਹਾਂਪੁਰਸ਼ਾਂ ਅਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋ ਜਾਰੀ ਕੀਤੇ ਗਏ। ਆਪ ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਆਪੋ ਆਪਣੇ ਵਹਿਕਲ ਮੋਟਰ ਕਾਰਾਂ ਅਤੇ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਆਪ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕੀਤਰਨ ਦੇ ਰੂਟ ਮਤਾਬਕ ਸਵਾਗਤੀ ਗੇਟ ਬਣਾ ਕੇ ਠੰਡੇ ਜਲ ਦੀਆਂ ਛਬੀਲਾਂ ਲਗਾ ਕੇ ਗੁਰੂ ਘਰ ਕੀਆਂ ਅਸੀਸਾਂ ਦੇ ਪਾਤਰ ਬਣੀਏ। ਆਤਿਸਬਾਜੀ ਪਟਾਕੇ ਚਲਾਉਣ ਅਤੇ ਮਠਿਆਈਆਂ ਵ਼ੰਡਣ ਤੋ ਗੁਰੇਜ਼ ਕੀਤਾ ਜਾਵੇਜੀ।
ਇਸ ਮੌਕੇ ਭਾਈ ਮਨਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁੰਗਾ ਮਾਤਾ ਗੰਗਾ ਸਾਹਿਬ ਜ਼ੀਰਕਪੁਰ ਵਾਲੇ ਸੰਤ ਬਾਬਾ ਕ੍ਰਿਪਾਲ ਸਿੰਘ ਗੁਰਦੁਆਰਾ ਬੁੰਗਾ ਨਿਹਾਲਗੜ੍ਹ ਡੇਰਾਬਸੀ ਵਾਲੇ, ਭਾਈ ਅਮਰਜੀਤ ਸਿੰਘ ਘੁਮੰਣ, ਸੰਤ ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਵਾਲੇ, ਸਰਦਾਰ ਬਲਜੀਤ ਸਿੰਘ ਜ਼ੀਰਕਪੁਰ, ਸੁਖਵਿੰਦਰ ਸਿੰਘ ਗਰੇਵਾਲ, ਭਾਈ ਰਣਜੀਤ ਸਿੰਘ ਖਾਲਸਾ, ਸਰਦਾਰ ਬਲਜੀਤ ਸਿੰਘ ਡੀ.ਐਫ.ਓ (ਰਿਟਾਇਰਡ), ਭਾਈ ਸੁਰਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਵੱਲੋ ਵਿਸਾਲ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।