ਚੰਡੀਗੜ੍ਹ 6 ਜੁਲਾਈ (ਹਰਬੰਸ ਸਿੰਘ)

ਭਾਰਤੀ ਕਿਸਾਨ ਯੁਨੀਅਨ ਪੰਜਾਬ ਅਤੇ ਲੋਕ ਹਿਤ ਮਿਸਨ ਦੇ ਮੈਜ਼ਬਰ ਸੁਖਦੇਵ ਦੇਵ ਸਿੰਘ ਸੁੱਖਾ ਕੰਸਾਲਾ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਦੀ ਬਿਜਲੀ ਦਾ ਕਰੰਟ ਨੱਗਣ ਕਾਰਣ ਹੋਈ ਬੇਵਕਤੀ ਮੌਤ ਤੇ ਸੰਤ ਬਾਬਾ ਕੁਲਜੀਤ ਸਿੰਘ ਸਿਸਵਾਂ ਵਾਲਿਆਂ ਵੱਲੋ ਅਤੇ ਸਮੂਹ ਸੇਵਾਦਾਰਾਂ ਵੱਲੋ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।

    ਇਸ ਮੌਕੇ ਸੰਤ ਬਾਬਾ ਕੁਲਜੀਤ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਦਿਨੀ ਸੁਖਦੇਵ ਦੇਵ ਸਿੰਘ ਸੁੱਖਾ ਭਾਰਤੀ ਕਿਸਾਨ ਯੁਨੀਅਨ ਪੰਜਾਬ ਦੇ ਪ੍ਰਧਾਨ ਅਤੇ ਲੋਕ ਹਿਤ ਮਿਸ਼ਨ ਦੇ ਮੈਜ਼ਬਰ ਦੇ ਸਪੁੱਤਰ ਹਰਕੀਰਤ ਸਿੰਘ ਦੀ ਮੌਤ  ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਹਨਾਂ ਕਿਹਾ ਕਿ ਨੌਜਵਾਨ ਪੁੱਤਰ ਦਾ ਅਚਾਨਕ ਵਿਛੜ ਜਾਣ ਨਾਲ ਸਮੂਹ ਪਰਿਵਾਰ ਅਤੇ ਰਿਸਤੇਦਾਰਾਂ ਲਈ ਬਹੁਤ ਹੀ ਅਸਿਹ ਸਦਮਾ ਹੈ।ਬਾਬਾ ਕੁਲਜੀਤ ਸਿੰਘ ਜੀ ਵਲੋ ਵਾਹਿਗੁਰੂ ਅਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦੀ ਹਿਮੰਤ ਬਖਸ਼ਣ।  ਇਸ ਮੌਕੇ ਬਾਬਾ ਕੁਲਜੀਤ ਸਿੰਘ ਸਿਸਵਾਂ ਵਾਲੇ, ਭਾਈ ਅਮਰਜੀਤ ਸਿੰਘ, ਭਾਈ ਜਗਦੇਵ ਸਿੰਘ ਜੱਗੀ, ਭਾਈ ਸੁਖਵਿੰਦਰ ਸਿੰਘ ਸੁੱਖੀ, ਭਾਈ ਗੁਰਮੀਤ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪ੍ਰਗਟ ਸਿੰਘ, ਪਾਈ ਅਜੀਤ ਸਿੰਘ ਵਲੋ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਸ਼ੇਅਰ