ਨਿਊ ਚੰਡੀਗੜ, 5 ਮਈ (ਜਗਦੇਵ ਸਿੰਘ ਕੁਰਾਲੀ)

ਮਾਜਰੀ ਬਲਾਕ ਵਿਖੇ ਪੰਜ ਮੈਂਬਰੀ ਕਮੇਟੀ ਦੇ ਹੱਕ ‘ਚ ਵਿਸ਼ਾਲ ਕਾਨਫਰੰਸ਼ ਹੋਈ। ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ, ਪ੍ਰੇਮ ਸਿੰਘ ਚੰਦੂਮਾਜਰਾ, ਰਵੀਇੰਦਰ ਸਿੰਘ ਰਵੀ, ਗੁਰਵਿੰਦਰ ਸਿੰਘ ਡੂਮਛੇੜੀ, ਅਜੈਪਾਲ ਸਿੰਘ ਬਰਾੜ, ਨਿਰਮੈਲ ਸਿੰਘ ਜੌਲਾ, ਪਰਮਜੀਤ ਕੌਰ ਲਾਂਡਰਾਂ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਦੀ ਖੇਤਰੀ ਪਾਰਟੀ ਬਿਨ੍ਹਾਂ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੈ, ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ‘ਚ ਸਿੱਖ ਰਾਜਨੀਤੀ ਦੀ ਕਾਇਮੀ ਜ਼ਰੂਰੀ ਹੈ। ਇਨ੍ਹਾਂ ਕਿਹਾ ਕਿ ਅੱਜ ਸਿਧਾਤਾਂ ਤੋਂ ਲੀਹੋਂ ਲਹੇ ਅਕਾਲੀ ਦਲ ਨੂੰ ਮੁੜ ਸੰਗਤ ਦੀ ਸ਼ਕਤੀ ਰਾਹੀਂ ਉਨ੍ਹਾਂ ਅਸੂਲਾਂ ਦੀ ਪ੍ਰਪੱਕਤਾ ਅਧੀਨ ਹੋਂਦ ਵਿੱਚ ਲਿਆਂਦਾ ਜਾਵੇਗਾ। ਇਸ ਲਈ ਜਲਦੀ ਹੀ ਸਿਧਾਂਤਕ ਤੌਰ ਤੇ ਅਕਾਲੀ ਦਲ ਦੀ ਸੁਰਜੀਤੀ ਹੋ ਕੇ ਪੰਥ ਦੀ ਰਾਜਨੀਤੀ ਦਾ ਸੂਰਜ ਮੁੜ ਉਦੈ ਹੋਵੇਗਾ। ਇਸ ਦੌਰਾਨ ਗੁਰਮੀਤ ਸਿੰਘ ਸਾਂਟੂ, ਮਨਦੀਪ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਵਜੀਦਪੁਰ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਯੂਥ ਪ੍ਰਧਾਨ ਅਰਵਿੰਦਰ ਸਿੰਘ ਪੈਟਾ, ਸਰਬਜੀਤ ਸਿੰਘ ਕਾਦੀਮਾਜਰਾ, ਜਗਦੇਵ ਸਿੰਘ ਮਲੋਆ, ਹਰਬੰਸ ਸਿੰਘ ਕੰਧੋਲਾ, ਬਲਦੇਵ ਸਿੰਘ ਖਿਜਰਾਬਾਦ, ਮੇਜਰ ਸਿੰਘ ਸੰਗਤਪੁਰਾ ਤੇ ਭਜਨ ਸਿੰਘ ਸ਼ੇਰਗਿੱਲ ਨੇ ਵੀ ਸੰਬੋਧਨ ਕੀਤਾ। ਟਕਸਾਲੀ ਅਕਾਲੀ ਆਗੂ ਸਰਬਣ ਸਿੰਘ ਕਾਦੀਮਾਜਰਾ ਨੇ ਪੰਜ ਮੈਬਰੀ ਕਮੇਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹਰਜੀਤ ਸਿੰਘ ਹਰਮਨ, ਅਰਵਿੰਦਰ ਸਿੰਘ ਪੈਟਾ, ਭਗਤ ਸਿੰਘ ਭਗਤਮਾਜਰਾ, ਅਵਤਾਰ ਸਿੰਘ ਸਲੇਮਪੁਰ, ਹਰਜੀਤ ਸਿੰਘ ਖਿਜ਼ਰਾਬਾਦ, ਗੁਰਿੰਦਰ ਸਿੰਘ ਗੋਗੀ, ਭੁਪਿੰਦਰ ਸਿੰਘ ਬਜਰੂੜ, ਦਰਸ਼ਨ ਸਿੰਘ ਖੇੜਾ, ਗੁਰਬਚਨ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਰਵਿੰਦਰ ਸਿੰਘ ਹੁਸ਼ਿਆਰਪੁਰ, ਜਸਵੀਰ ਸਿੰਘ ਲਾਲਾ ਸਲੇਮਪੁਰ, ਗੁਰਿੰਦਰ ਸਿੰਘ ਖਿਜਰਾਬਾਦ, ਸੋਹਣ ਸਿੰਘ ਸੰਗਤਪੁਰਾ, ਸੱਜਣ ਸਿੰਘ ਮੀਆਂਪੁਰ ਤੇ ਗੁਰਮੀਤ ਸਿੰਘ ਮੀਆਂਪੁਰ, ਆਦਿ ਆਗੂ ਵੀ ਮੌਜੂਦ ਸਨ।

ਸ਼ੇਅਰ