ਨਿਊ ਚੰਡੀਗੜ੍ਹ (ਬਜੀਦਪੁਰ,ਜਗਦੇਵ ਸਿੰਘ)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਅਕਾਲੀ ਦਲ ਦੀ ਚੋਣ ਲਈ ਬਣੀ ਪੰਜ ਮੈਂਬਰੀ ਕਮੇਟੀ ਦੀ 4 ਮਈ ਦੀ ਮਾਜਰੀ ਬਲਾਕ ਰੈਲੀ ਲਈ ਟਕਸਾਲੀ ਆਗੂਆਂ ਵੱਲੋਂ ਇਲਾਕਾ ਵਾਸੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਇਸ ਸਬੰਧੀ ਗੁਰਮੀਤ ਸਿੰਘ ਸਾਂਟੂ, ਮਨਜੀਤ ਸਿੰਘ ਮੁੰਧੋਂ, ਅਰਵਿੰਦਰ ਸਿੰਘ ਪੈਂਟਾ, ਮਨਦੀਪ ਸਿੰਘ ਖਿਜਰਾਬਾਦ, ਸਰਬਜੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਬਜੀਦਪੁਰ, ਮੇਜਰ ਸਿੰਘ ਸੰਗਤਪੁਰਾ, ਬਲਦੇਵ ਸਿੰਘ ਖਿਜਰਾਬਾਦ, ਭਗਤ ਸਿੰਘ ਭਗਤਮਾਜਰਾ, ਅਵਤਾਰ ਸਿੰਘ ਸਲੇਮਪੁਰ ਆਦਿ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ 4 ਮਈ ਦੇ ਇਕੱਠ ਬਾਰੇ ਬੇਨਤੀ ਕੀਤੀ ਅਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਬਾਰੇ ਜਾਣੂ ਕਰਵਾਇਆ। ਇਲਾਕਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਪੰਥਕ ਇਕੱਠ ਵਿੱਚ ਪੁੱਜਣ ਲਈ ਉਤਸ਼ਾਹ ਵਿਖਾਇਆ।