ਕੁਰਾਲੀ 20 ਅਪ੍ਰੈਲ(ਜਗਦੇਵ ਸਿੰਘ)

ਸ਼ਹਿਰ ਦੇ ਲਾਇਨਜ਼ ਕਲੱਬ ਗ੍ਰੇਟਰ ਦੀ ਜਰਨਲ ਬਾਡੀ ਦੀ ਸਾਲਾਨਾ ਮੀਟਿੰਗ ਪ੍ਰਧਾਨ ਲਾਇਨ ਇੰਦਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੁੱਚੇ ਮੈਂਬਰਾਂ ਸਰਬਸੰਮਤੀ ਵਲੋਂ ਨਾਲ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ. ਪੀ. ਦੇ ਭਰਾ ਧਾਲੀਵਾਲ ਨੂੰ ਪ੍ਰਧਾਨ ਚੁਣਿਆ ਗਿਆ ਇਸ ਤੋਂ ਇਲਾਵਾ ਸਰਬਸੰਮਤੀ ਨਾਲ ਲਾਇਨ ਕਿਰਨ ਕੁਮਾਰ ਨੂੰ ਸੈਕਟਰੀ, ਲਾਇਨ ਅਮਰੀਕ ਸਿੰਘ ਨੂੰ ਖ਼ਜ਼ਾਨਚੀ,ਕੈਪਟਨ ਲਾਇਨ ਅਵਤਾਰ ਸਿੰਘ ਨੂੰ ਪੀ. ਆਰ. ਓ., ਲਾਇਨ ਅਮਰਿੰਦਰਪਾਲ ਸਿੰਘ ਕੰਗ ਨੂੰ ਜੁਆਇਟ ਸੈਕਟਰੀ, ਲਾਇਨ ਮਨਜੀਤ ਸਿੰਘ ਨੂੰ ਜੁਆਇੰਟ ਖ਼ਜ਼ਾਨਚੀ, ਲਾਇਨ ਇੰਦਰਪਾਲ ਸਿੰਘ ਨੂੰ ਵਾਈਸ ਪ੍ਰਧਾਨ-1 ਅਤੇ ਲਾਇਨ ਐਸ. ਐਸ. ਮੌਂਗਾ ਨੂੰ ਵਾਈਸ ਪ੍ਰਧਾਨ-2 ਚੁਣਿਆ ਗਿਆ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਲਾਇਨ ਕੈਪਟਨ ਅਮਰੀਕ ਸਿੰਘ ਭੱਟੀ, ਲਾਇਨ ਤੇਜਿੰਦਰ ਸਿੰਘ, ਲਾਇਨ ਦਲਜੀਤ ਸਿੰਘ, ਲਾਇਨ ਡਾ. ਗੁਰਿੰਦਰ ਪਾਲ ਸਿੰਘ, ਲਾਇਨ ਜਸਵੀਰ ਸਿੰਘ ਮਠਾੜੂ ਸਮੇਤ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।

ਸ਼ੇਅਰ