ਮਾਜਰੀ 15 ਅਪ੍ਹੈਲ (ਜਗਦੇਵ ਸਿੰਘ)
ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੁੜ ਨਿਯੁਕਤੀ ਕਰਨ, 2 ਦਸੰਬਰ 2024 ਦੇ ਹੁਕਮਨਾਮੇ ਦੀ ਅਣਗੌਲੇ ਕਰਨ ਦੇ ਰੋਸ਼ ਵੱਜੋਂ ਹਲਕਾ ਖਰੜ ਦੇ ਸੈਂਕੜੇ ਅਕਾਲੀ ਅਹੁਦੇਦਾਰਾਂ ਨੇ ਅਹੁਦਿਆਂ ਤੋਂ ਅਸਤੀਫੇ ਦਿੰਦਿਆਂ ਪੰਜ ਮੈਂਬਰੀ ਅਕਾਲੀ ਦਲ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਵਿਖੇ ਬੋਲਦਿਆਂ ਮਨਜੀਤ ਸਿੰਘ ਮੁੰਧੋਂ, ਮੇਜਰ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਕਾਦੀਮਾਜਰਾ, ਮਨਦੀਪ ਸਿੰਘ ਖਿਜਰਾਬਾਦ, ਜਗਦੇਵ ਸਿੰਘ ਮਲੋਆ, ਭਗਤ ਸਿੰਘ ਭਗਤਮਾਜਰਾ, ਹਰਪ੍ਰੀਤ ਸਵਾੜਾ, ਬਲਦੇਵ ਸਿੰਘ ਖਿਜਰਾਬਾਦ, ਜਗਤਾਰ ਸਿੰਘ ਸੰਗਤਪੁਰਾ, ਦਵਿੰਦਰ ਸਿੰਘ ਨਵਾਂਗਰਾਓ, ਰਣਜੀਤ ਸਿੰਘ ਬੂਥਗੜ੍ਹ ਤੇ ਗੁਰਤੇਜ ਸਿੰਘ ਕੁਰਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੁੜ ਸੁਖਬੀਰ ਸਿੰਘ ਬਾਦਲ ਦੀ ਨਿਯੁਕਤੀ ਪਾਰਟੀ ਦੇ ਅਸਲ ਲੋਕਤੰਤਰਿਕ, ਪੰਥਕ ਤੇ ਸਿੱਖ ਰਾਜਨੀਤਿਕ ਮੂਲਿਆਂ ਦੀ ਉਲੰਘਣਾ ਹੈ। ਇਹ ਫੈਸਲਾ ਪਾਰਟੀ ਨੂੰ ਇਕ ਪਰਿਵਾਰਕ ਜਥੇਬੰਦੀ ਬਣਾ ਕੇ ਰੱਖਣ ਵਾਲੀ ਸੋਚ ਨੂੰ ਦਰਸਾਉਂਦਾ ਹੈ। ਇਸ ਤੋਂ ਵੀ ਵਧਕੇ ਚਿੰਤਾ ਦੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦੀ ਅਕਾਲੀ ਦਲ ਵੱਲੋਂ ਲਗਾਤਾਰ ਅਣਗੌਲ ਕੀਤੀ ਜਾ ਰਹੀ ਹੈ। ਇਹ ਪੰਥਕ ਅਦਾਰਿਆਂ ਦੀ ਤੋਹੀਨ ਅਤੇ ਸਿੱਖ ਕੌਮ ਦੇ ਵਿਸ਼ਵਾਸ ਨਾਲ ਧੋਖਾ ਹੈ। ਅਸੀਂ ਪੂਰੀ ਪੰਥਕ ਭਾਵਨਾਵਾਂ ਅਤੇ ਇਤਿਹਾਸਕ ਸੰਸਕਾਰਾਂ ਦੇ ਅਧਾਰ ‘ਤੇ ਮੰਗ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਿਯੁਕਤੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਰਹਿਨੁਮਾਈ ਅਧੀਨ ਹੋਵੇ। ਇਸ ਸਾਰੇ ਹਾਲਾਤਾਂ ਵਿੱਚ ਅਸੀਂ ਐਲਾਨ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਦਿੱਤੇ ਗਏ ਸਾਰੇ ਅਹੁਦਿਆਂ ਤੋਂ ਤਤਕਾਲ ਪ੍ਰਭਾਵ ਨਾਲ ਅਸਤੀਫਾ ਦੇ ਰਹੇ ਹਾਂ। ਅਸੀਂ ਆਪਣੀ ਜ਼ਿੰਮੇਵਾਰੀ ਸਿੱਖ ਪੰਥ ਅਤੇ ਪੰਜਾਬੀ ਕੌਮ ਦੇ ਹਿੱਤ ‘ਚ ਨਿਭਾਵਾਂਗੇ।
ਅਸੀਂ ਸਾਰੇ ਪੰਥਕ ਤੇ ਲੋਕਤੰਤਰ ਪੱਖੀ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਅਸਲ ਪੰਥਕ ਰੀਤ ਅਨੁਸਾਰ ਅਕਾਲੀ ਦਲ ਨੂੰ ਪੁਨਰ-ਸੰਗਠਿਤ ਕਰਨ। ਇਸ ਮੌਕੇ ਹਲਕਾ ਭਰ ‘ਚ ਵੱਡੀ ਗਿਣਤੀ ‘ਚ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।ਸ਼੍ਰੋਮਣੀ ਅਕਾਲੀ ਦਲ ਆਗੂਆਂ ਅਤੇ ਵਰਕਰ ਹੋਏ ਨਾਰਾਜ਼ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਦਿੱਤਾ ਪਾਰਟੀ ਅਸਤੀਫਾ
ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਾਂ ਦੀ ਉਲੰਘਣਾ ਕਰ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣਿਆ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੁੜ ਪ੍ਰਧਾਨ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਹਲਕਾ ਖਰੜ ਦੇ ਬਲਾਕ ਮਾਜਰੀ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕਈ ਆਗੂ ਅਤੇ ਵਰਕਰਾਂ ਨੇ ਭਾਰੀ ਇਕੱਠ ਕਰ ਸਾਂਝੇ ਰੂਪ ਦੇ ਵਿੱਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ।ਇਸ ਮੌਕੇ ਗੱਲਬਾਤ ਕਰਦਿਆਂ ਸ. ਮਨਜੀਤ ਸਿੰਘ ਮੂੰਧੋ (ਵਰਕਿੰਗ ਕਮੇਟੀ ਮੈਂਬਰ ਤੇ ਅਜਰਵਰ) ਅਤੇ ਸ. ਸਰਬਜੀਤ ਸਿੰਘ ( ਮੈਂਬਰ ਪੀ.ਏ.ਸੀ ਅਤੇ ਪ੍ਰਧਾਨ ਕਿਸਾਨ ਵਿੰਗ ਜਿਲਾ ਮੋਹਾਲੀ ) ਨੇ ਸਾਂਝੇ ਰੂਪ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜੋ ਸਬੀਲ ਤੋਂ ਜੋ ਫੈਸਲਾ ਹੋਇਆ ਸੀ ਉਸ ਨੂੰ ਹੂਬਹੂ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਇਸ ਫੈਸਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਭਰਤੀ ਦੇ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪਰ ਇਸ ਕਮੇਟੀ ਦੇ ਵਿੱਚੋਂ 2 ਮੈਂਬਰ ਅਸਤੀਫਾ ਦੇ ਗਏ ਸਨ ਅਤੇ ਫਿਰ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਦਾ ਕੰਮ ਬੜੇ ਸਾਫ ਸੁਥਰੇ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਭਰਤੀ ਕੀਤਾ ਜਾਣਾ ਸੀ। ਪਰ ਇਸ ਦੇ ਉਲਟ ਗਲਤ ਢੰਗ ਨਾਲ ਭਰਤੀ ਕੀਤੀ ਗਈ ਹੈ ਜਿਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਆਗੂਆਂ ਤੇ ਵਰਕਰਾਂ ਵੱਲੋਂ ਅਸਤੀਫਾ ਦਿੱਤਾ ਗਿਆ। ਉਹਨਾਂ ਕਿਹਾ ਕਿ ਅਜੇ ਭਰਤੀ ਚੱਲ ਰਹੀ ਹੈ ਤੇ ਹੁਣ ਤੱਕ 13 ਲੱਖ ਦੇ ਕਰੀਬ ਭਰਤੀ ਹੋਈ ਹੈ ਜਦੋਂ ਤੱਕ ਭਰਤੀ ਮੁਕੰਮਲ ਨਹੀਂ ਹੁੰਦੀ ਉਦੋਂ ਤੱਕ ਪ੍ਰਧਾਨ ਦੀ ਚੋਣ ਨਹੀਂ ਹੋ ਸਕਦੀ। ਜੋ ਕਿ ਸਰਾਸਰ ਨਿਯਮਾਂ ਦੀ ਉਲੰਘਣਾ ਹੈ ਇਸ ਕਰਕੇ ਸਮੁੱਚੇ ਆਗੂਆਂ ਤੇ ਵਰਕਰਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।