ਕੁਰਾਲ਼ੀ 15 ਅਪ੍ਰੈਲ (ਜਗਦੇਵ ਸਿੰਘ)
ਬਹੁਜਨ ਸਮਾਜ ਦੀ ਰਾਜਧਾਨੀ ਪਿੰਡ ਖੁਆਸਪੁਰੇ ਵਿਖੇ ਸਥਿਤ ਸਾਹਿਬ ਕਾਂਸ਼ੀ ਰਾਮ ਜੀ ਦੇ ਆਦਮ ਕੱਦ ਬੁੱਤ ਨੂੰ ਨਵਿਆਉਂਣ ਸਬੰਧੀ ਸ਼ੁਰੂਆਤ ਸਾਹਿਬ ਕਾਂਸ਼ੀ ਰਾਮ ਮਿਸ਼ਨ ਜਥੇਬੰਦੀ ਜ਼ਿਲ੍ਹਾ ਰੂਪਨਗਰ ਵੱਲੋਂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ. ਜਗਦੀਸ਼ ਸਿੰਘ ਹਵੇਲੀ ਨੇ ਦੱਸਿਆ ਕਿ ਪਿੰਡ ਦੇ ਮਿਸ਼ਨਰੀ ਬਜ਼ੁਰਗ ਸ.ਅਜਮੇਰ ਸਿੰਘ ਖੁਆਸਪੁਰਾ ਵੱਲੋਂ ਪਹਿਲੇ ਪਿੱਲਰ ਦੀ ਭਰਪਾਈ ਕਰਨ ਲਈ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਬੁੱਤ ਦੇ ਕੰਮ ਨੂੰ ਪੂਰਾ ਕਰਦੇ ਹੋਏ ਇਸ ਨੂੰ ਆਧੁਨਿਕ ਦਿੱਖ ਦਿੱਤੀ ਜਾਵੇਗੀ।
ਇਸ ਮੌਕੇ ਸ.ਨਿਰਮਲ ਸਿੰਘ ਸੁੰਮਨ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ, ਸਰਪੰਚ ਸ਼੍ਰੀਮਤੀ ਸਰਬਜੀਤ ਕੌਰ, ਸਾਬਕਾ ਸਰਪੰਚ ਸ. ਜਸਵਿੰਦਰ ਸਿੰਘ ਜੱਸੀ, ਡਾ. ਰਾਜ਼ੇਸ਼ ਬੱਗਣ, ਸ. ਮੱਖਣ ਸਿੰਘ ਸੁਰਤਾਪੁਰ, ਸ਼੍ਰੀ ਬਨਵਾਰੀ ਲਾਲ ਮੱਟੂ, ਸ. ਗੁਰਦਰਸ਼ਨ ਸਿੰਘ ਢੋਲਣਮਾਜਰਾ, ਸ. ਗੁਰਮੁਖ ਸਿੰਘ ਢੋਲਣਮਾਜਰਾ, ਸ. ਹਰਪਾਲ ਸਿੰਘ, ਸ. ਧਰਮ ਸਿੰਘ, ਠੇਕੇਦਾਰ ਮੁਕੀਮ ਖਾਨ ਅਤੇ ਹੋਰ ਬਹੁਤ ਸਾਰੇ ਖੁਆਸਪੁਰੇ ਪਿੰਡ ਦੇ ਮੋਹਤਬਰ ਨਿਵਾਸੀ ਤੇ ਪੰਚਾਇਤ ਮੈਂਬਰ ਹਾਜ਼ਰ ਸਨ।