ਕੁਰਾਲ਼ੀ 12 ਅਪ੍ਰੈਲ (ਜਗਦੇਵ ਸਿੰਘ)

ਅੱਜ ਮੋਰਿੰਡਾ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਮਨਾਇਆ ਗਿਆ l ਇਸ ਮੌਕੇ ਯੁਵਕ ਸੇਵਾਵਾਂ ਕਲੱਬ ਖੈਰਪੁਰ ( ਆਫ ਰੈਡ ਰਿਵਨ ਕਲੱਬ ) ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਖੈਰਪੁਰ ਨੇ ਦੱਸਿਆ ਕਿ ਡਾ.ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਜੀ ਐਸ ਕਲੀਨਿਕ ਵਿਖੇ ਮਨਾਇਆ ਗਿਆ | ਇਸ ਮੌਕੇ ਡਾ. ਗੁਰਦਰਸ਼ਨ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ l ਉਹਨਾਂ ਦੀ ਜੀਵਨੀ ਤੋਂ ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਉਹ ਇਹ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ ਅਤੇ ਵੱਡੇ ਹੋ ਕੇ ਉਹਨਾ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ | ਉਨਾਂ ਨੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਹੀ ਯਤਨ ਗਰੀਬਾਂ ਨੂੰ ਉੱਚਾ ਚੁੱਕਣ ਦੇ ਲਈ ਕੀਤੇ । ਇਸ ਮੌਕੇ ਗੁਰਚਰਨ ਸਿੰਘ ਬਮਨਾੜਾ , ਕਾਲਾ ਬਮਨਾੜਾ ,ਦਿਲਪ੍ਰੀਤ ਮੋਰਿੰਡਾ, ਸੁਖੀ ਸੰਗਰੂਰ (ਮੈਨੇਜਰ ਆਈ ਆਈ ਐਫ ਐਲ ਮੋਰਿੰਡਾ) ,ਸੁੱਖਚੈਨ ਮੋਰਿੰਡਾ , ਮਨਪ੍ਰੀਤ ਸੈਣੀ ,ਮੋਹਿਤ ਨੰਦਾ, ਕਰਨਵੀਰ ਮੋਰਿੰਡਾ, ਹਰਜੀਤ ਸਿੰਘ ਰੰਗੀ ,ਕੁਲਦੀਪ ਸਿੰਘ ਆਦਿ ਹਾਜ਼ਰ ਸਨ ਲ

ਸ਼ੇਅਰ