ਕੁਰਾਲ਼ੀ 12 ਅਪ੍ਰੈਲ (ਜਗਦੇਵ ਸਿੰਘ)

ਕੁਰਾਲੀ ਸ਼ਹਿਰ ਦੀ ਹੱਦ ਵਿੱਚ ਲਾਵਾਰਿਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ਲੱਗਭਗ ਤਿੰਨ ਸਾਲ ਤੋਂ ਰਹਿ ਰਹੀ ਰਜਨੀ (26 ਸਾਲ) ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋ ਕਿ ਸੰਸਥਾ ਦੇ ਚਨਾਲ਼ੋਂ (ਕੁਰਾਲ਼ੀ) ਵਿਖੇ ਸਥਿਤ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਜੇਰੇ ਇਲਾਜ ਹਨ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਸ ਲੜਕੀ ਦੀ ਸਥਿਤੀ ਨਾਜ਼ੁਕ ਹੋਣ ਕਾਰਨ ਆਈਸੀਯੂ ਵਿੱਚ ਦਾਖਲ ਕੀਤਾ ਹੋਇਆ ਹੈ । ਮਾਨਸਿਕ ਰੋਗ ਤੋ ਪੀੜਿਤ ਇਸ ਲੜਕੀ ਨੂੰ ਤਿੰਨ ਸਾਲ ਪਹਿਲਾਂ ਮਾਛੀਵਾੜਾ ਸਾਹਿਬ ਦੀ ਪੁਲਿਸ ਟੀਮ ਵੱਲੋਂ ਬੜੀ ਤਰਸਯੋਗ ਹਾਲਤ ਵਿੱਚ ਪ੍ਰਭ ਆਸਰਾ, ਕੁਰਾਲ਼ੀ ਵਿਖੇ ਦਾਖਲ ਕਰਵਾਇਆ ਗਿਆ ਸੀ, ਉਦੋਂ ਤੋਂ ਹੀ ਇਹ ਜੇਰੇ ਇਲਾਜ ਸੀ । ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਇਸ ਨੂੰ ਪਛਾਨਣ ਵਾਲ਼ਾ ਕੋਈ ਜਾਣਕਾਰ ਜਾਂ ਰਿਸ਼ਤੇਦਾਰ ਮਿਲਣਾ ਚਾਹੁੰਦਾ ਹੋਵੇ ਤਾਂ ਪ੍ਰਭ ਆਸਰਾ, ਕੁਰਾਲ਼ੀ ਵਿਖੇ ਸੰਪਰਕ ਕਰ ਸਕਦਾ ਹੈ।

ਸ਼ੇਅਰ