ਕੁਰਾਲੀ  10 ਅਪ੍ਰੈਲ (ਜਗਦੇਵ ਸਿੰਘ)

ਪਿੰਡ ਬੰਨ ਮਾਜਰਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਕਾਕਾ ਨੌਰਥ ਵਲੋਂ ਪੱਤਰਕਾਰਾਂ ਭਾਈਚਾਰੇ ਨਾਲ਼ ਗਲਬਾਤ ਕਰਦਿਆਂ ਆਖਿਆ ਕਿ ਜਿਵੇਂ ਪਿਛਲੇ ਕਈ ਦਿਨਾਂ ਤੋਂ ਤੇਲੰਗਾਨਾ ਸ਼ਹਿਰ ਦੇ ਹੈਦਰਾਬਾਦ ਵਿੱਚ ਸਮੇਂ ਦੀ ਮੋਜੂਦਾ ਸਰਕਾਰ ਵਲੋਂ ਯੂਨੀਵਰਸਿਟੀ ਦੇ ਚਾਰ ਸੋ ਏਕੜ ਚ ਜੰਗਲਾਂ ਨੂੰ ਖ਼ਤਮ ਕੀਤਾ ਜਾ ਰਿਹਾ ਉਸ ਅਸਥਾਨ ਤੇ ਆਈ ਟੀ ਪਾਰਕ ਬਣਾ ਰਹੇ ਨੇ ਜਿਸ ਕਰਕੇ ਜੰਗਲਾਂ ਵਿੱਚ ਖਤਰਨਾਕ ਤੋਂ ਖ਼ਤਰਨਾਕ ਖੂੰਖਾਰ ਜਾਨਵਰ ਨਾਲ਼ ਦੇ ਸ਼ਹਿਰਾਂ ਪਿੰਡਾਂ ਵਿੱਚ ਪਹੁੰਚ ਰਹੇ ਨੇ ਜਿਸ ਕਾਰਨ ਆਮ ਇਨਸਾਨਾਂ ਦਾਂ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾਂ ਕਈਆ ਦੀਆਂ ਜਾਨਾਂ ਵੀ ਜਾਂ ਸਕਦੀਆਂ ਨੇ ਇਸ ਕਰਕੇ ਮੇਰੀ ਸਮੇਂ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਨ੍ਹਾਂ ਜੰਗਲਾਂ ਨੂੰ ਖ਼ਤਮ ਨਾਂ ਕੀਤਾ ਜਾਵੇ ਤਾਂ ਜੋ ਉਥੇ ਦੇ ਲੋਕ ਬਿੰਨਾਂ ਕਿਸੇ ਡਰ ਭੈਹ ਤੋਂ ਰਹਿ ਸਕਣ

ਸ਼ੇਅਰ