ਕੁਰਾਲੀ 3 ਨਵੰਬਰ (ਜਗਦੇਵ ਸਿੰਘ)

ਸਥਾਨਕ ਸ਼ਹਿਰ ਦੇ ਰੋਪੜ ਮਾਰਗ ਤੇ ਸਥਿੱਤ ਵਿਸ਼ਵ ਕਰਮਾ ਮੰਦਰ ਵਿਖੇ ਭਗਵਾਨ ਵਿਸ਼ਵਕਰਮਾ ਜੀ ਦੇ ਦਿਵਸ ਸਾਬੰਧੀ ਸ਼ੌਭਾ ਯਾਤਰਾ ਸਜਾਈ ਗਈ। ਸਭਾ ਦੇ ਪ੍ਰਧਾਨ ਮਾਸਟਰ ਗੁਰਮੁੱਖ ਸਿੰਘ ਤੇ ਚੈਅਰਮੈਨ ਜਸਵਿੰਦਰ ਗੋਲਡੀ ਤੇ ਹੋਰ ਪ੍ਰਬੰਧਕਾਂ ਦੀ ਅਗਵਾਈ ਵਿੱਚ ਸਜਾਈ ਇਸ ਸ਼ੋਭਾ ਯਾਤਰਾ ਵਿੱਚ ਮਿਲਕ ਫੈਡ ਪੰਜਾਬ ਦੇ ਚੈਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਵਿਸ਼ੇਸ ਤੌਰ ਤੇ ਹਾਜਰੀ ਭਰਦਿਆਂ ਜਿੱਥੇ ਸਮੁੱਚੇ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਉਥੇ ਭਗਵਾਨ ਵਿਸ਼ਵਕਰਮਾ ਜੀ ਦੀਆਂ ਦਿੱਤੀਆਂ ਸਿਖਿਆਵਾਂ ਤੇ ਚੱਲਣ ਦੀ ਅਪੀਲ ਵੀ ਕੀਤੀ। ਇਹ ਸੋਭਾ ਯਾਤਰਾ ਬੱਸ ਸਟੈਡ, ਮੇਨ ਬਜਾਰ ਤੇ ਰੇਲਵੇ ਸਟੇਸ਼ਨ ਨੂੰ ਹੁਦੀ ਹੋਈ ਵਾਪਿਸ ਵਿਸ਼ਵਕਰਮਾ ਮੰਦਰ ਵਿਖੇ ਸਮਾਪਤ ਹੋਈ। ਇਸ ਸੌਭਾ ਯਾਤਰਾ ਦਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਵੱਖ ਵੱਖ ਥਾਵਾਂ ਤੇ ਸਵਾਗਤ ਵੀ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਨਰਿੰਦਰ ਸਿੰਘ ਸ਼ੇਰਗਿੱਲ ਤੇ ਹੋਰ ਆਏ ਪਤਵÇੰਤਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ, ਲੱਕੀ ਕਲਸੀ, ਗੁਰਚਰਨ ਸਿੰਘ ਰਾਣਾ ਸਮੇਤ ਵੱਡੀ ਦਿੱਣਤੀ ਵਿੱਚ ਸ਼ਹਿਰ ਦੀਆਂ ਸੰਗਤਾਂ ਨੇ ਹਾਜਰੀ ਲੁਆਈ।

ਸ਼ੇਅਰ