ਕੁਰਾਲੀ,29 ਅਕਤੂਬਰ (ਜਗਦੇਵ ਸਿੰਘ)
ਰਾਮਗੜ੍ਹੀਆ ਅਕਾਲ ਜਥੇਬੰਦੀ ਜਿਲ੍ਹਾ ਮੋਹਾਲੀ ਦੀ ਵਿਸ਼ੇਸ ਮੀਟਿੰਗ ਸਥਾਨ ਸ੍ਰੀ ਵਿਸ਼ਵਕਰਮਾ ਮੰਦਿਰ ਕੁਰਾਲੀ ਵਿਖ਼ੇ ਰਾਮਗੜ੍ਹੀਆ ਅਕਾਲ ਜਥੇਬੰਦੀ ਜਿਲ੍ਹਾ ਮੋਹਾਲੀ ਦੇ ਚੇਅਰਮੈਨ ਸਤਨਾਮ ਧੀਮਾਨ ਦੀ ਅਗਵਾਈ ਹੇਠ ਹੋਈ.. ਇਸ ਮੌਕੇ ਸਮਾਜ ਸੇਵੀ ਨੌਜਵਾਨ ਅਮਨਦੀਪ ਸਿੰਘ ਸਿਆਣ ( ਰੌਕੀ )ਨੂੰ ਰਾਮਗੜ੍ਹੀਆ ਅਕਾਲ ਜਥੇਬੰਦੀ ਜਿਲ੍ਹਾ ਮੋਹਾਲੀ ਦਾ ਪ੍ਰਧਾਨ ਥਾਪਿਆ ਗਿਆ ਇਸ ਮੌਕੇ ਸਤਨਾਮ ਧੀਮਾਨ ਨੇ ਕਿਹਾ ਕਿ ਸਾਡਾ ਓਦੇਸ਼ ਰਾਮਗੜ੍ਹੀਆ ਧੀਮਾਨ ਬਰਾਦਰੀ ਨੂੰ ਇਕ ਮੰਚ ਤੇ ਇਕੱਤਰ ਕਰਨਾ ਹੈ. ਆਉਣ ਵਾਲਿਆਂ ਸਾਡੀਆਂ ਪੀੜੀਆਂ ਨੂੰ ਆਪਣੀ ਬਰਾਦਰੀ ਦੇ ਹੋਏ ਗੁਰੂ, ਸੂਰਬੀਰ ਯੋਥੇ ਉਹਨਾਂ ਦੀਆਂ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਦਿਤੀਆਂ ਕੁਰਬਾਨੀਆ ਨੂੰ ਕਿਵੇਂ ਤਰੋ ਤਾਜਾ ਰੱਖਣਾ ਹੈ ਸਾਨੂੰ ਸਾਰਿਆਂ ਨੂੰ ਆਪਣੀ ਰਾਮਗੜ੍ਹੀਆ ਧੀਮਾਨ ਬਰਾਦਰੀ ਤੇ ਮਾਣ ਹੋਣਾ ਚਾਹੀਦਾ.. ਇਸ ਮੌਕੇ ਨਵ ਨਿਉਕਤ ਰਾਮਗੜ੍ਹੀਆ ਅਕਾਲ ਜਥੇਬੰਦੀ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਅਮਨਦੀਪ ਸਿੰਘ ਸਿਆਣ ਨੇ ਆਏ ਹੋਏ ਰਾਮਗੜ੍ਹੀਆ ਧੀਮਾਨ ਬਰਾਦਰੀ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਜੋ ਜੁੰਮੇਵਾਰੀ ਮੈਨੂੰ ਸੋਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਦੇ ਹੋਏ ਬਰਾਦਰੀ ਲਈ ਚੜ੍ਹਦੀਕਲਾ ਲਈ ਕੰਮ ਕਰਗਾ ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਰਾਲੀ.ਲੱਕੀ ਕਲਸੀ.ਹਨੀ ਕਲਸੀ. ਵਿਨੋਦ ਧੀਮਾਨ ਬੰਟੀ ਧੀਮਾਨ ਵਾਈਸ ਪ੍ਰਧਾਨ ਖਰੜ ਗੁਰਿੰਦਰ ਸਿੰਘ ਲੱਕੀ. ਹਰਿੰਦਰ ਸਿੰਘ ਜਸਪ੍ਰੀਤ ਸਿੰਘ ਜੱਸੀ ਸਤਿਨਾਮ ਸਿੰਘ ਮਾਸਟਰ ਦਰਸ਼ਨ ਸਿੰਘ, ਜਸਵਿੰਦਰਜੀਤ ਕੌਰ, ਕ੍ਰਿਸ਼ਨਾ, ਸੁਰਿੰਦਰ ਕੌਰ, ਬਲਜਿੰਦਰ ਕੌਰ, ਦੇਆਵੰਤੀ, ਤਰਨਵੀਰ ਸਿੰਘ, ਬਲਜੀਵਨ ਸਿੰਘ, ਸਿਮਰਨਪ੍ਰੀਤ ਸਿੰਘ, ਮਨੋਹਰ ਸਿੰਘ, ਸੁਖਵੰਤ ਸਿੰਘ ਜੀ ਹੋਰ ਕਈ ਮੈਂਬਰ ਵੀ ਹਾਜ਼ਰ ਸਨ