ਕੁਰਾਲੀ,24 ਅਕਤੂਬਰ (ਜਗਦੇਵ ਸਿੰਘ)

ਕੁਰਾਲ਼ੀ ਸ਼ਹਿਰ ਦੀ ਹੱਦ ਵਿੱਚ ਲਾਵਾਰਿਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ਦਾਖਲ ਬੀਬੀ ਕੁੰਜੀਆ (70 ਸਾਲ) ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋ ਹੁਣ ਸੰਸਥਾ ਦੇ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਜੇਰੇ ਇਲਾਜ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੁੰਜੀਆ ਨੂੰ 25 ਨਵੰਬਰ 2019 ਨੂੰ ਥਾਣਾ ਭਰਤਗੜ੍ਹ (ਰੋਪੜ) ਰਾਹੀਂ ਸੰਸਥਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਅਤੇ ਸਾਂਭ-ਸੰਭਾਲ਼ ਦੇ ਚਲਦਿਆਂ ਇਸਦੀ ਸਿਹਤ ਵਿੱਚ ਸੁਧਾਰ ਆ ਗਿਆ ਸੀ। ਹੁਣ ਇਹ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਬਿਮਾਰ ਹੈ। ਪ੍ਰਬੰਧਕਾਂ ਵੱਲੋਂ ਇਸਨੂੰ ਪਛਾਨਣ ਵਾਲ਼ੇ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਇਹਨਾਂ ਨੂੰ ਕੋਈ ਮਿਲਣਾ ਚਾਹੁੰਦੇ ਹੋਣ ਤਾਂ ਪ੍ਰਭ ਆਸਰਾ ਵਿਖੇ ਸੰਪਰਕ ਕਰ ਸਕਦੇ ਹਨ।

ਸ਼ੇਅਰ