ਕੁਰਾਲੀ,19 ਅਕਤੂਬਰ (ਜਗਦੇਵ ਸਿੰਘ)
ਬਲਾਕ ਮਾਜਰੀ ਦੇ ਪਿੰਡ ਸ਼ੇਖਪੁਰਾ ਤੋਂ ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ ਦੂਜੀ ਵਾਰ ਸਰਪੰਚ ਚੁਣੇ ਗਏ। ਵੋਟਾਂ ਦੀ ਗਿਣਤੀ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਗੁਰਿੰਦਰ ਸਿੰਘ ਨੂੰ ਹਰਾਕੇ ਸੁਖਵਿੰਦਰ ਸਿੰਘ ਸੁੱਖਾ ਨੇ ਚਾਰ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਪਿੰਡ ਵਾਸੀਆਂ ਨੇ ਇਸ ਤੋਂ ਪਹਿਲਾਂ ਪਿਛਲੇ ਪੰਜ ਸਾਲਾਂ – ਦੌਰਾਨ ਵੀ ਪਿੰਡ ਦੀ ਸਰਪੰਚੀ ਦੀ ਵਾਗਡੋਰ ਸੁਖਵਿੰਦਰ ਸਿੰਘ ਸੁੱਖਾ ਨੂੰ ਸੌਂਪੀ ਹੋਈ ਸੀ। ਚੋਣ ਜਿੱਤਣ ਉਪਰੰਤ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਤੇ ਉਸਦੇ ਸਾਥੀਆਂ ਨੇ ਜਿੱਤ ਦੇ ਜਸ਼ਨ _ ਮਨਾਉਂਦੇ ਹੋਏ ਖੂਬ ਆਤਸ਼ਬਾਜੀ ਚਲਾਕੇ ਪਿੰਡ ‘ਚ ਦਿਵਾਲੀ ਜਿਹਾ ਮਾਹੌਲ ਬਣਾ ਦਿੱਤਾ।