ਕੁਰਾਲੀ,19 ਅਕਤੂਬਰ (ਜਗਦੇਵ ਸਿੰਘ)
ਬਲਾਕ ਮਾਜਰੀ ਦੇ ਪਿੰਡ ਪੱਲਣਪੁਰ ਵਿਖੇ ਸਰਪੰਚ ਮਨਪ੍ਰੀਤ ਕੌਰ ਨੇ ਵੱਡੀ ਲੀਡ ਨੇ ਜਿੱਤ ਪ੍ਰਾਪਤ ਕੀਤੀ। ਇਸ ਨਵੀਂ ਚੁਣੀ ਪਚਇੰਤ ਦਾ ਅੱਜ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਜਿੱਥੇ ਸਿਰਪਾਓ ਪਾਕੇ ਸਨਮਾਨ ਕੀਤਾ ਉਥੇ ਸਮੁੱਚੀ ਪਚਾਇੰਤ ਨੂੰ ਮੁਬਾਰਕਰਾਦ ਦਿੰਦਿਆ ਪਿੰਡ ਵਿੱਚ ਪਾਰਟੀਬਾਜੀ ਤੋਂ ਉਪਰ ਉਠਕੇ ਵਿਕਾਸ ਕਾਰਜ ਕਰਵਾਊਣ ਦੀ ਅਪੀਲ ਵੀ ਕੀਤੀ। ਇਸ ਮੌਕੇ ਨਵੇਂ ਚੁਣੇ ਸਰਪੰਚ ਮਨਪ੍ਰੀਤ ਕੌਰ ਨੇ ਪਿੰਡ ਵਾਸੀਆ ਦਾ ਧੰਨਵਾਦ ਕਰਦਿਆਂ ਕਿਹਾ ਪਿੰਡ ਦੇ ਵੋਟਰਾਂ ਨੇ ਮੇਰੇ ਤੇ ਇਨਾ ਵਿਸ਼ਵਾਸ ਕਰਕੇ ਮੈਨੂੰ ਜਿਤਾਇਆ ਮੈਂ ਉਨਾਂ ਦੀ ਹਮੇਸ਼ਾ ਰਿਣੀ ਰਹਾਂਗੀ। ਉਨਾਂ ਕਿਹਾ ਕਿ ਉਨਾਂ ਦੀ ਸਮੁੱਚੀ ਟੀਮ ਪਿੰਡ ਵਾਸੀਆ ਨੂੰ ਨਾਲ ਲੈਕੇ ਚੱਲਣਗੇ ਅਤੇ ਜਿਹੜੇ ਪਿੰਡ ਵਿੱਚ ਰਹਿੰਦੇ ਅਧੂਰੇ ਵਿਕਾਸ ਕਾਰਜ ਉਹ ਪਹਿਲ ਦੇ ਅਧਾਰ ਤੇ ਹੱਲ ਕਰਵਾਏ ਜਾਣਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਪੰਚ ਗੁਰਜੰਟ ਸਿੰਘ, ਪੰਚ ਸੋਹਣ ਸਿੰਘ , ਬੱਬੂ, ਦੀਵਾਨ ਸਿੰਘ, ਗੁਰਦੇਵ ਸਿੰਘ, ਮਦਨ ਸਿੰਘ ਸਾਬਕਾ ਸਰਪੰਚ ਮਾਣਕਪੁਰ ਸ਼ਰੀਫ, ਬਲਵੀਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਸਮੇਤ ਪਿੰਡ ਦੇ ਮੁਹਤਬਰ ਆਗੂ ਹਾਜਿਰ ਸਨ।
ਫੋਟੋ 01 : ਪਿੰਡ ਪੱਲਣਪੁਰ ਦੀ ਨਵੀ ਚੁਣੀ ਪਚਾਇੰਤ ਦਾ ਸਨਮਾਨ ਕਰਦੇ ਹੋਏ ਜਿਲਾ ਕਾਂਗਰਸ ਕਮੇਟੀ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਹੋਰ।