ਕੁਰਾਲੀ 4 ਅਕਤੂਬਰ (ਜਗਦੇਵ ਸਿੰਘ)

ਸ੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਬਲਾਕ ਮਾਜਰੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤੀ ਚੌਣਾ ਨੂੰ ਲੈ ਕੇ ਲੋਕ ਬੜੇ ਭੰਬਲਭੂਸੇ ’ਚ ਪਏ ਹੋਏ ਹਨ ਤੇ ਸਰਕਾਰ ਨੇ ਇੰਨੇ ਜਿਆਦਾ ਪੇਪਰ ਭਰਨ ਦੀਆਂ ਕੰਡੀਸ਼ਨਾਂ ਲਾ ਦਿੱਤੀਆਂ ਹਨ ਕਿ ਆਮ ਵਿਅਕਤੀ ਲਈ ਇਲੈਕਸ਼ਨ ਲੜਨ ਲਈ ਐਨ ਓ ਸੀ ਲੈਣ ਲਈ ਲੰਬੀਆਂ ਕਤਾਰਾਂ ਖੜ੍ਹੇ ਹੋਣਾ ਲਈ ਮਜਬੂਰ ਹੋਣਾ ਪੈ ਰਿਹਾ ਹੈ । ਗਿੱਲ ਨੇ ਕਿਹਾ ਕਿ ਦੋ ਛੁੱਟੀਆਂ ਪੈ ਗਈਆ ਹਨ ਸਿਰਫ 4 ਤਾਰੀਖ ਦਾ ਦਿਨ ਰਹਿ ਗਿਆ ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਨਾਮਜਦਗੀ ਪੱਤਰ ਲੈਣ ਲਈ ਤਾਰੀਖ ਵਿਚ ਵਾਧਾ ਕੀਤਾ ਅਤੇ ਲੋਕਾਂ ਸਬੰਧਿਧ ਅਧਿਕਾਰੀਆਂ ਨੂੰ ਦਫਤਰ ਵਿਚ ਹਾਜਰ ਰਹਿਣ ਦੀਆ ਹਦਾਇਤਾ ਕੀਤੀਆ ਤਾ ਕਿ ਪੰਚੀ ਸਰਪੰਚੀ ਦੇ ਉਮੀਦਵਾਰ ਆਪਣੀਆਂ ਫਾਈਲ ਆਸਾਨੀ ਨਾਲ ਜਮਾ ਕਰਵਾ ਸਕਣ ਇਸ ਮੌਕੇ ਯੂਥ ਆਗੂ ਸਾਹਿਬ ਸਿੰਘ ਬਡਾਲੀ , ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਹਰਦੀਪ ਸਿੰਘ ਖਿਜ਼ਰਾਬਾਦ, ਜਸਪਾਲ ਸਿੰਘ ਖਿਜਰਾਬਾਦ , ਮਨਦੀਪ ਸਿੰਘ ਖਿਜਰਾਬਾਦ , ਸਰਬਜੀਤ ਸਿੰਘ ਕਾਦੀਮਾਜਰਾ , ਬਲਜਿੰਦਰ ਸਿੰਘ ਭੇਲੀ ਖਿਜ਼ਰਾਬਾਦ , ਗੋਗੀ ਡੂਮਛੇੜੀ ਆਦਿ ਹਾਜਰ

ਸ਼ੇਅਰ