ਕੁਰਾਲੀ 29ਸਤੰਬਰ (ਜਗਦੇਵ ਸਿੰਘ

ਗੁਰੂ ਤੇਗ ਬਹਾਦਰ ਜੀ ਸਪੋਰਟਸ ਕਲੱਬ ਖਰੜ ਵੱਲੋਂ ਤੀਸਰਾ ਆਲ ਓਪਨ ਕ੍ਰਿਕਟ ਟੂਰਨਾਮੈਂਟ 5 ਤੋਂ ਲੈ ਕੇ 6 ਅਕਤੂਬਰ ਤੱਕ ਆਰਮੀ ਗਰਾਊਂਡ ਭਗਤ ਘਾਟ ਵਿਖੇ ਕਰਵਾਇਆ ਜਾ ਰਿਹਾ ਹੈ। ਓਪਨ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਸ਼ਨੀਵਾਰ ਨੂੰ ਕੌਂਸਲਰ ਰਾਜਵੀਰ ਸਿੰਘ ਰਾਜ਼ੀ ਨੇ ਰਿਲੀਜ਼ ਕੀਤਾ। ਇਸ ਸਬੰਧੀ ਕਲੱਬ ਪ੍ਰਧਾਨ ਦਿਲਸ਼ਰਨ ਧਨੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਟੂਰਨਾਮੈਂਟ ਦਾ ਪਹਿਲਾ ਇਨਾਮ 21 ਹਜ਼ਾਰ ਅਤੇ ਦੂਸਰਾ ਇਨਾਮ 11 ਹਜ਼ਾਰ ਰੁਪਏ ਦਾ ਹੋਵੇਗਾ। ਇਸ ਮੌਕੇ ਜੈਲੀ ਸਨੇਟਾ, ਹਨੀ ਸੰਧੂ, ਹਨੀ ਕਪੂਰ, ਲਵੀ ਖਰੜ, ਡਾਂਗੀ ਖਾਲਸਾ, ਲਾਲੀ ਛੱਜੂ ਮਾਜਰਾ, ਰਿਸ਼ੀ ਖਰੜ, ਸੋਨਾ ਖਰੜ, ਜੋਗਾ ਰੋੜਾ, ਜੁਗਨੂੰ ਖਰੜ ਵੀ ਹਾਜ਼ਰ ਸਨ।

ਸ਼ੇਅਰ