ਕੁਰਾਲੀ 29ਸਤੰਬਰ (ਜਗਦੇਵ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਅਕਤੂਬਰ ਮਹਾਤਮਾ ਗਾਂਧੀ ਜੈੰਅਤੀ ਮੌਕੇ ਭਾਰਤੀ ਯੋਗ ਸੰਸਥਾਨ ਵੱਲੋਂ 58ਵਾਂ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਦੇ ਵਿੱਚ ਅੱਜ ਸਵੇਰੇ ਅਵਤਾਰ ਸਿੰਘ ਕਲਸੀ ਅਤੇ ਅਰੁਣ ਧੀਮਾਨ ਦੀ ਅਗਵਾਈ ਵਿੱਚ ਡੇਰਾ ਬਾਬਾ ਗੋਸਾਈ ਵਾਲਾ ਤੋਂ ਇੱਕ ਪ੍ਰਭਾਤ ਫੇਰੀ ਕੱਢੀ ਗਈ। ਜੋ ਕਿ ਡੀ.ਏ.ਵੀ ਪਬਲਿਕ ਸਕੂਲ ਤੋਂ ਹੁੰਦੀ ਹੋਈ ਕ੍ਰਿਸ਼ਨਾ ਮੰਡੀ ਵਿੱਚ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦੇ ਅਵਤਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਜਾਗਰੂਕ ਪ੍ਰਵਾਤ ਫੇਰੀ ਦਾ ਮਹੱਤਵ ਲੋਕਾਂ ਨੂੰ ਯੋਗਾ ਦੇ ਪ੍ਰਤੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਜੋ ਕਿ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਫੈਲ ਰਹੀਆਂ ਬਿਮਾਰੀਆਂ ਅਤੇ ਨੌਜਵਾਨਾਂ ਵਿੱਚ ਵੱਧ ਰਿਹਾ ਮੋਟਾਪਾ ਨੂੰ ਦੂਰ ਰੱਖਣ ਲਈ ਯੋਗਾ ਕਰਨਾ ਜਰੂਰੀ ਹੈ। ਜਿਸ ਨਾਲ ਅਸੀਂ ਆਪਣੇ ਆਪ ਨੂੰ ਨਿਰੋਗ ਰੱਖ ਸਕਦੇ ਹਾਂ। ਇਸ ਲਈ ਇਹ ਸਾਡੀ ਪਹਿਲੀ ਪ੍ਰਭਾਤ ਫੇਰੀ ਹੈ ਤੇ ਅੱਗੇ ਵੀ ਲਗਾਤਾਰ ਇਹ ਜਾਰੀ ਰਹਿਣਗੀਆਂ। ਇਸ ਮੌਕੇ ਅਨਿਲ ਅਗਰਵਾਲ ਪ੍ਰਧਾਨ , ਅਰੁਣ ਧੀਮਾਨ, ਮਾਸਟਰ ਯਾਦਵਿੰਦਰ ਸਿੰਘ ਗੋੜ, ਵਿਸ਼ਵਾ ਮਿੱਤਰ, ਸੁਭਾਸ਼, ਅਮਰ ਸਿੰਘ, ਸੁਖਜੀਤ ਕੌਰ, ਕੋਮਲ, ਸੋਨੀਆ, ਰੇਖਾ, ਕੁਲਵੰਤ ਕੌਰ, ਮੀਨੂ ਬੰਸਲ ਆਦਿ ਹਾਜ਼ਰ ਸਨ।