ਮੋਹਾਲੀ 23 ਅਕਤੂਬਰ (ਹਰਬੰਸ ਸਿੰਘ)

ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਉਸ ਵੇਲੇ ਵਾਧਾ ਹੋਇਆ ਜਦੋਂ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਜਿਨਾਂ ਦਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਾਰਟੀ ਵਿੱਚ ਬਕਾਇਦਾ ਸ਼ਾਮਿਲ ਕੀਤਾ ਗਿਆ, ਅੱਜ ਸੈਕਟਰ- 79 ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ –
ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਬੜਾ- ਹਲਕਾ ਕੋਆਰਡੀਨੇਟਰ ਐਸ.ਏ.ਐਸ. ਨਗਰ ਅਤੇ ਆਰ.ਪੀ. ਸ਼ਰਮਾ -ਬਲਾਕ ਪ੍ਰਧਾਨ ਅਗਵਾਈ ਹੇਠ ਇਹ 40 ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹੋ ਕੇ ਵੱਡੀ ਗਿਣਤੀ ਵਿੱਚ ਲੋਕੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਜੁਝਾਰ ਨਗਰ ਬਡਮਾਜਰਾ ਅਤੇ ਲਾਗਲੇ ਇਲਾਕੇ ਦੇ 40 ਪਰਿਵਾਰ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਅਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਹਾਂ, ਉੱਥੇ ਯਕੀਨ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਵੀ ਲੋਕਾਂ ਦੁਆਰਾ ਚੁਣੀ ਹੋਈ ਅਤੇ ਲੋਕਾਂ ਦੀ ਸਰਕਾਰ -ਆਮ ਆਦਮੀ ਪਾਰਟੀ ਵੱਲੋਂ ਹਮੇਸ਼ਾ ਲੋੜਵੰਦਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਜਾਂਦਾ ਰਹੇਗਾ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ 117 ਵਿਧਾਨ ਸਭਾ ਹਲਕਿਆਂ ਦੇ ਵਿੱਚ 3000 ਦੇ ਕਰੀਬ ਖੇਡ ਦੇ ਮੈਦਾਨ ਬਣ ਰਹੇ ਹਨ। ਅਤੇ ਜਿਨਾਂ ਵਿੱਚੋਂ 30 ਗ੍ਰਾਊਂਡ ਮੋਹਾਲੀ ਵਿਧਾਨ ਸਭਾ ਹਲਕਾ ਵਿੱਚ ਬਣ ਰਹੇ ਹਨ, ਇਸ ਨਾਲ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਨੌਜਵਾਨ ਖੇਡ ਮੈਦਾਨ ਵੱਲ ਜਾਣਗੇ, ਇਸ ਨਾਲ ਜਿੱਥੇ ਉਹ ਆਪਣਾ, ਆਪਣੇ ਪਰਿਵਾਰ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣਗੇ, ਉੱਥੇ ਹੀ ਉਹ ਸਿਹਤ ਪੱਖੋਂ ਵੀ ਪੂਰੀ ਤਰ੍ਹਾਂ ਤੰਦਰੁਸਤ ਰਹਿਣਗੇ, ਲਿੰਕ ਸੜਕਾਂ ਦੀ ਮੁਰੰਮਤ ਸਬੰਧੀ ਗੱਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਦੀਆਂ ਜਿਆਦਾਤਰ ਸੜਕਾਂ ਦੇ ਉਹਨਾਂ ਵੱਲੋਂ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ ਅਤੇ ਤਿੰਨ ਤੋਂ ਚਾਰ ਸੜਕਾਂ ਦਾ ਨੀਂਹ ਪੱਥਰ ਵੀ ਆਉਣ ਵਾਲੇ ਦਿਨਾਂ ਵਿੱਚ ਰੱਖ ਕੇ ਰੱਖ ਦਿੱਤਾ ਜਾਵੇਗਾ। ਅਤੇ ਸਮਾਂ ਵੱਧ ਸਮੇਂ ਦੇ ਅੰਦਰ ਹੀ ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਹ ਦਾਅਵੇ ਫਿਰ ਚਾਹੇ ਉਹ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਹੋਵੇ, 10 ਲੱਖ ਦੀ ਸਿਹਤ ਬੀਮਾ ਸਕੀਮ ਹੋਵੇ ਜਾਂ ਹੋਰ ਹੋਣ ਸਾਰੇ- ਲਗਭਗ ਪੂਰੇ ਕੀਤੇ ਜਾ ਚੁੱਕੇ ਹਨ, ਇਸ ਮੌਕੇ ਤੇ ਸ਼ਾਮਿਲ ਹੋ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਪਰਿਵਾਰਾਂ ਸੰਦੀਪ ਕੁਮਾਰ, ਰਾਜੂ ਚੌਹਾਨ, ਅਸ਼ੋਕ ਕਮੁਾਰ, ਸੁਖਦੇਵ ਸਿੰਘ, ਕਰਤਾਰ ਚੰਦ, ਦਵਿੰਦਰ ਕੁਮਾਰ, ਮਾੜੂ ਰਾਮ, ਅਮਨ, ਪਵਨ ਕੁਮਾਰ, ਮਹਿੰਦਰ ਸਿੰਘ, ਓਮ ਪ੍ਰਕਾਸ, ਦਰਸ਼ਨ ਚੰਦ, ਰਤਨ ਚੰਦ, ਧੀਰਜ ਪਾਂਡੇ, ਅੰਕਿਤ ਸ਼ਰਮਾ, ਭਜਨ, ਰਵੀ, ਰਮਨ ਕੁਮਾਰ, ਰਾਜਨ ਮਸਤਾਨਾ, ਬਲਬੀਰ ਚੰਦ, ਲਲਿਤ, ਪਿੰਕਾ, ਰਿੰਕੂ, ਲੱਕੀ, ਸੋਨੂੰ, ਰਵੀ, ਬੰਟੀ, ਪ੍ਰਦੀਪ, ਕੁਲਵਿੰਦਰ, ਸਾਕਿਬ, ਪਰਮਵੀਰ, ਵਿਸ਼ਾਲ ਸਿੰਘ, ਹੈਪੀ, ਰਿੰਕੂ, ਅਭਿਸ਼ੇਕ, ਸ਼੍ਰੀਮਤੀ ਗੋਗੀ ਦੇਵੀ, ਸ਼੍ਰੀਮਤੀ ਪ੍ਰੀਤੋ ਦੇਵੀ, ਸ਼੍ਰੀਮਤੀ ਜੀਰੋ ਦੇਵੀ, ਸ਼੍ਰੀਮਤੀ ਸੁਰਜੀਤ ਕੌਰ, ਸ਼੍ਰੀਮਤੀ ਮਹਿੰਦਰੋ, ਸ਼੍ਰੀਮਤੀ ਸੋਨਾ ਦੇਵੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ , ਇਸ ਮੌਕੇ ਤੇ ਹਰਮੇਸ਼ ਸਿੰਘ ਕੁੰਬੜਾ ਬਲਾਕ ਪ੍ਰਧਾਨ, ਹਰਪਾਲ ਸਿੰਘ ਬਲਾਕ ਪ੍ਰਧਾਨ, ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ, ਮਨਪ੍ਰੀਤ ਸਿੰਘ ਰਾਏਪੁਰ, ਸਤਨਾਮ ਸਿੰਘ ਸਰਪੰਚ ਬਲੌਂਗੀ, ਮੱਖਣ ਸਿੰਘ ਸਰਪੰਚ ਬਲੌਂਗੀ ਕਲੋਨੀ, ਅਵਤਾਰ ਸਿੰਘ ਮੋਲੀ ਬੈਦਵਾਣ, ਗੁਰਸੇਵਕ ਸਿੰਘ ਸਰਪੰਚ ਮੌਲੀ ਬੈਦਵਾਣ,
ਵੀ ਹਾਜ਼ਰ ਸਨ,

ਸ਼ੇਅਰ